Sun, May 19, 2024
Whatsapp

'AAP' MP ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ PA 'ਤੇ ਕਥਿਤ ਕੁੱਟਮਾਰ ਦੇ ਲਾਏ ਦੋਸ਼

ਪੁਲਿਸ ਸੂਤਰਾਂ ਅਨੁਸਾਰ ਸਵੇਰੇ 9:30 ਵਜੇ ਦੇ ਕਰੀਬ ਕਾਲ ਆਈ। ਕਾਲਰ ਨੇ ਦਾਅਵਾ ਕੀਤਾ ਕਿ ਉਹ ਸਵਾਤੀ ਮਾਲੀਵਾਲ ਹੈ ਅਤੇ ਉਸ ਉਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੇ ਹਮਲਾ ਕੀਤਾ ਸੀ।

Written by  KRISHAN KUMAR SHARMA -- May 13th 2024 02:05 PM -- Updated: May 13th 2024 06:08 PM
'AAP' MP ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ PA 'ਤੇ ਕਥਿਤ ਕੁੱਟਮਾਰ ਦੇ ਲਾਏ ਦੋਸ਼

'AAP' MP ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ PA 'ਤੇ ਕਥਿਤ ਕੁੱਟਮਾਰ ਦੇ ਲਾਏ ਦੋਸ਼

MP Swati Maliwal alleging assault delhi CM Kejriwal PA: ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (AAP) ਲਈ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਜੇ ਜਮਾਨਤ ਹੀ ਮਿਲੀ ਸੀ ਕਿ ਇੱਕ ਹੋਰ ਮੁਸ਼ਕਿਲ ਨੇ ਘੇਰ ਲਿਆ ਹੈ। ਹੁਣ ਉਨ੍ਹਾਂ ਦੇ ਪੀਏ 'ਤੇ ਆਮ ਆਦਮੀ ਪਾਰਟੀ ਦੀ ਹੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਕਥਿਤ ਤੌਰ 'ਤੇ ਹਮਲਾ ਕਰਨ ਦਾ ਦਾਅਵਾ ਹੈ। ਇਸ ਸਬੰਧੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੂੰ ਸੋਮਵਾਰ ਸਵੇਰੇ ਲਗਾਤਾਰ ਦੋ ਕਾਲਾਂ ਆਈਆਂ, ਦੋਵੇਂ ਹੀ ਸਿਵਲ ਲਾਈਨਜ਼ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਆਏ ਸਨ। 'ਆਪ' ਨੇਤਾ ਸਵਾਤੀ ਮਾਲੀਵਾਲ ਹੋਣ ਦੇ ਦਾਅਵੇ ਵਾਲੀ ਕਾਲਰ ਨੇ ਕਥਿਤ ਤੌਰ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਐਮਰਜੈਂਸੀ ਸੇਵਾ ਨੂੰ ਡਾਇਲ ਕੀਤਾ।

ਪੁਲਿਸ ਸੂਤਰਾਂ ਅਨੁਸਾਰ ਸਵੇਰੇ 9:30 ਵਜੇ ਦੇ ਕਰੀਬ ਕਾਲ ਆਈ। ਕਾਲਰ ਨੇ ਦਾਅਵਾ ਕੀਤਾ ਕਿ ਉਹ ਸਵਾਤੀ ਮਾਲੀਵਾਲ ਹੈ ਅਤੇ ਉਸ ਉਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੇ ਹਮਲਾ ਕੀਤਾ ਸੀ। ਹਾਲਾਂਕਿ ਪੁਲਿਸ ਟੀਮ ਮੌਕੇ 'ਤੇ ਪੁੱਜੀ ਤਾਂ ਸਵਾਤੀ ਮਾਲੀਵਾਲ ਨਹੀਂ ਮਿਲੀ। ਪ੍ਰੋਟੋਕੋਲ ਦੇ ਮੁਤਾਬਕ ਦਿੱਲੀ ਪੁਲਿਸ ਅਗਾਊਂ ਇਜਾਜ਼ਤ ਤੋਂ ਬਿਨਾਂ ਮੁੱਖ ਮੰਤਰੀ ਦੇ ਘਰ 'ਚ ਦਾਖ਼ਲ ਨਹੀਂ ਹੋ ਸਕਦੀ।


ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਸਵੇਰੇ 9:34 ਵਜੇ ਇੱਕ ਪੀਸੀਆਰ ਕਾਲ ਪੀ.ਐਸ. ਸਿਵਲ ਲਾਈਨਜ਼ ਵਿੱਚ ਇੱਕ ਔਰਤ ਵੱਲੋਂ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਉਪਰ ਮੁੱਖ ਮੰਤਰੀ ਦੇ ਘਰ ਵਿੱਚ ਹਮਲਾ ਕੀਤਾ ਗਿਆ ਹੈ। ਕੁਝ ਸਮੇਂ ਬਾਅਦ ਐਮਪੀ ਮੈਡਮ ਪੀਐਸ ਸਿਵਲ ਲਾਈਨਜ਼ ਵਿੱਚ ਆਈ, ਪਰ ਉਹ ਉੱਥੋਂ ਚਲੀ ਗਈ। ਇਹ ਕਹਿੰਦੇ ਹੋਏ ਕਿ ਉਹ ਬਾਅਦ ਵਿੱਚ ਸ਼ਿਕਾਇਤ ਦਰਜ ਕਰਵਾਏਗੀ।"

ਪੁਲਿਸ ਡਾਇਰੀ ਦੀ ਐਂਟਰੀ ਵਿੱਚ ਦੋ ਪੀਸੀਆਰ ਕਾਲਾਂ ਦਾ ਵੇਰਵਾ ਦਿੱਤਾ ਗਿਆ ਹੈ, ਜੋ ਕਥਿਤ ਤੌਰ 'ਤੇ ਮੁੱਖ ਮੰਤਰੀ ਦੇ ਘਰ ਤੋਂ ਕੀਤੀਆਂ ਗਈਆਂ ਸਨ। ਪਹਿਲੀ ਕਾਲ ਵਿੱਚ ਕਾਲਰ ਨੇ ਦਾਅਵਾ ਕੀਤਾ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸੀ, ਜਿੱਥੇ ਉਸ ਦਾ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਨਾਲ ਝਗੜਾ ਹੋ ਗਿਆ ਸੀ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਕਾਲ ਮਿਲਣ ਤੋਂ ਬਾਅਦ, ਉਨ੍ਹਾਂ ਨੇ ਡਾਇਰੀ ਐਂਟਰੀ ਵਿੱਚ ਸੁਧਾਰ ਕੀਤਾ। ਕਾਲਰ ਦੀ ਪਛਾਣ ਇੱਕ ਔਰਤ ਵਜੋਂ ਕਰਦੇ ਹੋਏ, ਐਂਟਰੀ ਵਿੱਚ ਕਿਹਾ ਗਿਆ ਹੈ ਕਿ ਉਹ "ਮੁੱਖ ਮੰਤਰੀ ਹਾਊਸ ਵਿੱਚ ਸੀ, ਜਿੱਥੇ ਉਸਨੇ ਆਪਣੇ ਪੀਏ ਵਿਭਵ ਕੁਮਾਰ ਨੂੰ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਲਈ ਕਿਹਾ ਸੀ"

ਫਿਲਹਾਲ ਪੁਲਿਸ ਪੀਸੀਆਰ ਕਾਲਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਮਾਮਲੇ 'ਚ ਭਾਜਪਾ ਦੀ ਪ੍ਰਤੀਕਿਰਿਆ ਆਈ ਸਾਹਮਣੇ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ, ''ਪਹਿਲਾਂ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ, ਫਿਰ ਉਨ੍ਹਾਂ ਦੀ ਹੀ ਪਾਰਟੀ ਦੀ ਇਕ ਮਹਿਲਾ ਸੰਸਦ ਮੈਂਬਰ ਦੀ ਉਨ੍ਹਾਂ ਦੇ ਸਕੱਤਰ ਵਿਭਵ ਨੇ ਉਨ੍ਹਾਂ ਦੇ ਦਫਤਰ 'ਚ ਕੁੱਟਮਾਰ ਕੀਤੀ। ਇੰਝ ਲੱਗ ਰਿਹਾ ਹੈ ਜਿਵੇਂ ਸੀਐਮਓ ਬਾਕਸਿੰਗ ਰਿੰਗ ਬਣ ਗਿਆ ਹੋਵੇ... ਦੋਸ਼ੀਆਂ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਕੁਝ ਸਹੀ ਨਹੀਂ ਹੈ ..."

- PTC NEWS

Top News view more...

Latest News view more...

LIVE CHANNELS
LIVE CHANNELS