ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

By  Jashan A March 4th 2019 12:20 PM -- Updated: March 4th 2019 12:23 PM

ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ,ਅਟਾਰੀ: ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਇੱਕ ਵਾਰ ਮੁੜ ਚਾਲੂ ਹੋ ਗਈ ਹੈ। ਬੀਤੇ ਦਿਨ ਇਸ ਟ੍ਰੇਨ ਨੂੰ ਮੁੜ ਤੋਂ ਚਾਲੂ ਕੀਤਾ ਗਿਆ ਹੈ। ਇਹ ਰੇਲ ਸੇਵਾ ਤੈਅ ਸਮੇਂ ਮੁਤਾਬਕ ਹੀ ਦੋਵੇਂ ਪਾਸਿਉਂ ਚੱਲੇਗੀ।

asr ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

ਬੀਤੀ ਰਾਤ ਪੁਰਾਣੀ ਦਿੱਲੀ ਤੋਂ ਚੱਲ ਕੇ ਹੁਣ ਵਾਘਾ ਸਟੇਸ਼ਨ 'ਤੇ ਪਹੁੰਚ ਗਈ ਹੈ। ਉਥੇ ਹੀ ਪਾਕਿ ਵਾਲੇ ਪਾਸਿਓਂ ਆ ਰਹੀ ਟ੍ਰੇਨ ਇਕ ਵਜੇ ਦੇ ਕਰੀਬ ਭਾਰਤ ਦੀ ਸਰਹਦ 'ਚ ਦਾਖਿਲ ਹੋਵੇਗੀ। ਟ੍ਰੇਨ ਦੇ ਮੁੜ ਬਹਾਲ ਹੋਣ 'ਤੇ ਲੋਕਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਵਾਘਾ ਸਟੇਸ਼ਨ 'ਤੇ ਪਹੁੰਚੇ ਹਨ।

asr ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ ‘ਤੇ ਪਹੁੰਚ ਗਿਆ ਸੀ।ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ -ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਇਹ ਰੇਲ ਆਪਣੇ ਤੈਅ ਸਮੇਂ ਤਕ ਚੱਲੇਗੀ।

-PTC News

Related Post