ਇਨਸਾਨੀਅਤ ਸ਼ਰਮਸਾਰ, ਟਰੇਨ ਦੀ ਟਾਇਲਟ 'ਚੋਂ ਮਿਲਿਆ ਨਵਜੰਮਿਆ ਬੱਚਾ

By  Jashan A December 23rd 2018 10:09 AM

ਇਨਸਾਨੀਅਤ ਸ਼ਰਮਸਾਰ, ਟਰੇਨ ਦੀ ਟਾਇਲਟ 'ਚੋਂ ਮਿਲਿਆ ਨਵਜੰਮਿਆ ਬੱਚਾ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਸ ਮਾਮਲੇ 'ਚ ਇਕ ਨਵਜੰਮੇ ਬੱਚੇ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਟਰੇਨ ਦੇ ਬਾਥਰੂਮ 'ਚ ਗਲੇ ਵਿੱਚ ਕਪੜਾ ਬੰਨ ਕੇ ਲਟਕਾ ਦਿੱਤਾ ਗਿਆ। [caption id="attachment_231564" align="aligncenter" width="300"]amritsar ਇਨਸਾਨੀਅਤ ਸ਼ਰਮਸਾਰ, ਟਰੇਨ ਦੀ ਟਾਇਲਟ 'ਚੋਂ ਮਿਲਿਆ ਨਵਜੰਮਿਆ ਬੱਚਾ[/caption] ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਨਸਰ ਫ਼ਰਾਰ ਹੋ ਗਏ। ਇਸ ਘਟਨਾ ਬਾਰੇ ਉਸ ਸਮੇਂ ਪਤਾ ਚੱਲਿਆ ਜਦੋ ਸਫਾਈ ਕਰਮਚਾਰੀ ਬਾਥਰੂਮ ਦੀ ਸਫਾਈ ਕਰਨ ਪਹੁੰਚੇ ਤਾਂ ਇਹ ਮੰਜ਼ਰ ਦੇਖ ਹੈਰਾਨ ਰਹਿ ਗਏ। ਹੋਰ ਪੜ੍ਹੋ:ਜਾਣੋ, ਕਿਹੜੀਆਂ ਵਸਤੂਆਂ ’ਤੇ ਘਟਿਆ ਜੀ. ਐੱਸ. ਟੀ ਟਰੇਨ ਦੇ ਬਾਥਰੂਮ 'ਚ ਕਪੜੇ ਨਾਲ ਇੱਕ ਮਾਸੂਮ ਨੂੰ ਲਟਕਾਇਆ ਗਿਆ ਸੀ। ਓਸੇ ਸਮੇਂ ਕਰਮਚਾਰੀਆਂ ਨੇ ਬੱਚੇ ਨੂੰ ਬਾਹਰ ਕਢਿਆ ਅਤੇ ਪੁਲਿਸ ਨੂੰ ਇਸ ਸਾਰੀ ਘਟਨਾ ਬਾਰੇ ਸੂਚਿਤ ਕੀਤਾ। [caption id="attachment_231566" align="aligncenter" width="300"]amritsar ਇਨਸਾਨੀਅਤ ਸ਼ਰਮਸਾਰ, ਟਰੇਨ ਦੀ ਟਾਇਲਟ 'ਚੋਂ ਮਿਲਿਆ ਨਵਜੰਮਿਆ ਬੱਚਾ[/caption] ਇਸ ਤੋਂ ਬਾਅਦ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ, ਜਿਥੇ ਬੱਚੇ ਦਾ ਇਲਾਜ਼ ਚੱਲ ਰਿਹਾ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Related Post