ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰਨ ਦੀਆਂ ਤਿਆਰੀਆਂ ਸ਼ੁਰੂ, ਖਾਲੀ ਮਾਲ ਗੱਡੀਆਂ ਨਾਲ ਕੀਤਾ ਟਰਾਇਲ  

By  Joshi October 21st 2018 07:23 PM

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰਨ ਦੀਆਂ ਤਿਆਰੀਆਂ ਸ਼ੁਰੂ, ਖਾਲੀ ਮਾਲ ਗੱਡੀਆਂ ਨਾਲ ਕੀਤਾ ਟਰਾਇਲ

ਸ਼ੁੱਕਰਵਾਰ ਨੂੰ ਰੇਲ ਹਾਦਸੇ 'ਚ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ। ਹੁਣ ਸ਼ਹਿਰ 'ਚ ਰੇਲ ਆਵਾਜਾਈ ਨੂੰ ਮੁੜ ਬਹਾਲ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸਨੂੰ ਲੈ ਕੇ ਰੇਲਵੇ ਲਾਈਨ ਦੇ ਆਸ ਪਾਸ ਕਰੜੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।

ਇਲਾਕੇ 'ਚ ਪੰਜਾਬ ਪੁਲਿਸ , ਰੇਪਿਡ ਐਕਸ਼ਨ ਫੋਰਸ, ਰੇਲਵੇ ਪੁਲਿਸ , ਰਿਜ਼ਰਵ ਬਟਾਲੀਅਨ ਅਤੇ ਕਮਾਂਡੋ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਜੌੜਾ ਫਾਟਕ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

amritsar railway start after train accidentਫਿਲਹਾਲ 2 ਖਾਲੀ ਮਾਲ ਗੱਡੀਆਂ ਅਤੇ ਇਕ ਇੰਜਨ ਚਲਾ ਕੇ ਟਰਾਇਲ ਕੀਤਾ ਗਿਆ ਹੈ।

Read More: ਰੇਲ ਗੱਡੀ ‘ਚ ਨਾਬਾਲਗ਼ ਲੜਕੀ ਨਾਲ ਹੋਇਆ ਜਬਰ-ਜਨਾਹ

ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਤੋਂ ਗੋਰਖਪੁਰ ਜਾਣ ਵਾਲੀ ਵੀਕਲੀ ਰੇਲ ਰਵਾਨਾ ਕੀਤੀ ਜਾਵੇਗੀ। ਕੱਲ੍ਹ ਤੋਂ 22424 ਅੰਮ੍ਰਿਤਸਰ ਤੋਂ 4 ਗੱਡੀਆਂ ਰਵਾਨਾ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਗੋਲਡਨ ਟੈਂਪਲ ਮੇਲ ਰਾਤ  9:30 ਵਜੇ ਰਵਾਨਾ ਹੋਵੇਗੀ।

—PTC News

Related Post