Fri, May 3, 2024
Whatsapp

ਰੇਲ ਗੱਡੀ 'ਚ ਨਾਬਾਲਗ਼ ਲੜਕੀ ਨਾਲ ਹੋਇਆ ਜਬਰ-ਜਨਾਹ

Written by  Shanker Badra -- October 07th 2018 06:33 PM
ਰੇਲ ਗੱਡੀ 'ਚ ਨਾਬਾਲਗ਼ ਲੜਕੀ ਨਾਲ ਹੋਇਆ ਜਬਰ-ਜਨਾਹ

ਰੇਲ ਗੱਡੀ 'ਚ ਨਾਬਾਲਗ਼ ਲੜਕੀ ਨਾਲ ਹੋਇਆ ਜਬਰ-ਜਨਾਹ

ਰੇਲ ਗੱਡੀ 'ਚ ਨਾਬਾਲਗ਼ ਲੜਕੀ ਨਾਲ ਹੋਇਆ ਜਬਰ-ਜਨਾਹ:ਜੰਮੂ ਤੋਂ ਜਲੰਧਰ ਆ ਰਹੀ ਮਾਲਵਾ ਐਕਸਪ੍ਰੈਸ ਵਿੱਚ ਇੱਕ ਨਾਬਾਲਗ਼ ਬੱਚੀ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਲੰਧਰ ਜੀ.ਆਰ,ਪੀ.ਐਫ਼ ਨੇ ਜਬਰ-ਜਨਾਹ ਕਰਨ ਵਾਲੇ ਨਾਬਾਲਗ਼ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਪੀੜਤਾ ਹਰਿਆਣਾ ਦੀ ਰਹਿਣ ਵਾਲੀ ਹੈ ਜੋ ਮਾਲਵਾ ਐਕਸਪ੍ਰੈਸ ਤੋਂ ਅੰਬਾਲਾ ਜਾ ਰਹੀ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਓਸੇ ਰੇਲ ਗੱਡੀ 'ਚ ਆ ਰਿਹਾ ਸੀ।ਇਸ ਦੌਰਾਨ ਜਦੋਂ ਰੇਲ ਹੁਸ਼ਿਆਰਪੁਰ ਦੇ ਦਸੂਹਾ ਤੋਂ ਜਲੰਧਰ ਛਾਉਣੀ ਵੱਲ ਆ ਰਹੀ ਤਾਂ ਕੁੜੀ ਬਾਥਰੂਮ 'ਚ ਗਈ ਤਾਂ ਇਸ ਦੌਰਾਨ ਮੁੰਡਾ ਵੀ ਉਸ ਦੇ ਪਿੱਛ ਚਲੇ ਗਿਆ ਜਿਸ ਤੋਂ ਬਾਅਦ ਉਸ ਨੇ ਬਾਥਰੂਮ ਵਿੱਚ ਉਸ ਨਾਲ ਜਬਰ-ਜਨਾਹ ਕੀਤਾ।ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...