ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨਵੰਬਰ ਨੂੰ ਪਾਕਿ ਲਈ ਸਿੱਖ ਸ਼ਰਧਾਲੂਆ ਦਾ ਜਥਾ ਹੋਵੇਗਾ ਰਵਾਨਾ

By  Jashan A November 18th 2018 06:20 PM -- Updated: November 18th 2018 06:21 PM

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨਵੰਬਰ ਨੂੰ ਪਾਕਿ ਲਈ ਸਿੱਖ ਸ਼ਰਧਾਲੂਆ ਦਾ ਜਥਾ ਹੋਵੇਗਾ ਰਵਾਨਾ,ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨਵੰਬਰ ਨੂੰ ਪਾਕਿਸਤਾਨ ਲਈ ਸਿੱਖ ਸ਼ਰਧਾਲੂਆ ਦਾ ਜਥਾ ਰਵਾਨਾ ਹੋਵੇਗਾ।

ਮਿਲੀ ਜਾਣਕਾਰੀ ਅਨੁਸਾਰ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਰਵਾਨਾ ਕੀਤਾ ਜਾਵੇਗਾ। ਜਿਸ ਦੌਰਾਨ ਸਿੱਖ ਸੰਗਤਾਂ ਪਾਕਿਸਤਾਨ ਜਾ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਗੀਆਂ।ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ ਤੋਂ 3 ਸਪੈਸ਼ਲ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਜਾਣਗੇ।

ਹੋਰ ਪੜ੍ਹੋ: ਸਿੱਖ ਇਤਿਹਾਸ:ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ

ਇਸ ਮੌਕੇ ਪਾਕਿਸਤਾਨ ਵੱਲੋਂ 1630 ਸ਼ਰਧਾਲੂਆ ਨੂੰ ਵੀਜ਼ਾ ਦਿੱਤਾ ਗਿਆ, ਜਦ ਕਿ 64 ਸ਼ਰਧਾਲੂਆ ਨੂੰ ਵੀਜ਼ੇ ਤੋਂ ਨਾਂਹ ਹੋ ਗਈ। ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਥਾ 30 ਨਵੰਬਰ ਨੂੰ ਵਾਪਸ ਵਤਨ ਪਰਤੇਗਾ।

—PTC News

Related Post