ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨਾਲ ਮੌਤ ਤੋਂ ਬਾਅਦ ਵੀ ਠੱਗੀ :ਵਲਟੋਹਾ

By  Shanker Badra November 10th 2018 07:58 PM

ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨਾਲ ਮੌਤ ਤੋਂ ਬਾਅਦ ਵੀ ਠੱਗੀ :ਵਲਟੋਹਾ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਅੰਮ੍ਰਿਤਸਰ ਦੁਸਹਿਰਾ ਹਾਦਸੇ ਦੇ ਪੀੜਤਾਂ ਨਾਲ ਮੌਤ ਤੋਂ ਬਾਅਦ ਵੀ ਠੱਗੀ ਮਾਰੀ ਗਈ ਹੈ, ਕਿਉਂਕਿ ਨਾ ਸਿਰਫ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵੱਲੋਂ ਦਿੱਤੇ ਮਾਮੂਲੀ ਰਾਸ਼ੀ ਵਾਲੇ ਚੈਕ ਬਾਊਂਸ ਹੋ ਰਹੇ ਹਨ, ਸਗੋਂ ਇੱਕ ਬੱਜਰ ਮਨੁੱਖੀ ਗਲਤੀ ਕਰਕੇ ਵਾਪਰੇ ਇਸ ਹਾਦਸੇ ਦੇ 20 ਦਿਨ ਬਾਅਦ ਵੀ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।ਪੀੜਤਾਂ ਦੀ ਦੁਰਦਸ਼ਾ ਬਾਰੇ ਝੂਠੀ ਹਮਦਰਦੀ ਜਤਾਉਣ ਲਈ ਸਿੱਧੂ ਜੋੜੀ ਦੀ ਸਖ਼ਤ ਝਾੜਝੰਬ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਸ ਤਮਾਸ਼ੇਬਾਜ਼ ਜੋੜੀ ਦੀ ਸੰਜੀਦਗੀ ਇਸ ਗੱਲ ਤੋਂ ਪਰਖੀ ਜਾ ਸਕਦੀ ਹੈ ਕਿ ਉਹ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ ਮਾਮੂਲੀ ਰਾਸ਼ੀ ਵਾਲੇ ਚੈਕਾਂ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਕਰਵਾ ਸਕੇ।ਉਹਨਾਂ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿਖੇਧੀ ਕਰਦੇ ਹਾਂ, ਜਿਹੜੇ ਹੁਣ ਮੁਆਵਜ਼ੇ ਦੇ ਚੈਕਾਂ ਦੇ ਬਾਊਂਸ ਹੋ ਜਾਣ ਦਾ ਸੰਤਾਪ ਭੋਗ ਰਹੇ ਹਨ। ਹਰ ਪੀੜਤ ਪਰਿਵਾਰ ਲਈ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਵਲਟੋਹਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੀੜਤਾਂ ਨਾਲ ਸਿਰਫ ਇਸ ਲਈ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਗਰੀਬ ਹਨ।ਅਕਾਲੀ ਆਗੂ ਨੇ ਕਾਂਗਰਸ ਸਰਕਾਰ ਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਦੇ ਪਾਉਣ ਲਈ ਝਾੜਝੰਬ ਕੀਤੀ।ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਹਾਦਸੇ ਦੇ 20 ਦਿਨ ਬਾਅਦ ਵੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਅਤੇ ਸਿੱਧੂ ਜੋੜੀ ਦੇ ਪੱਖ ਨੂੰ ਸੁਣਿਆ ਜਾਵੇ ਤਾਂ ਇਸ ਹਾਦਸੇ ਲਈ ਕੋਈ ਦੋਸ਼ੀ ਨਹੀਂ ਹੈ ਪਰ ਸੱਚ ਇਹ ਹੈ ਕਿ ਤਾਕਤਵਰ ਲੋਕ ਅਪਰਾਧਿਕ ਲਾਪਰਵਾਹੀ ਕਰਕੇ ਵੀ ਸਾਫ ਬਚ ਨਿਕਲਦੇ ਹਨ। ਵਲਟੋਹਾ ਨੇ ਕਿਹਾ ਕਿ ਸਾਫ ਹੈ ਕਿ ਸਿੱਧੂ ਜੋੜੀ ਨੇ ਸੱਚ ਨੂੰ ਦਬਾਉਣ ਅਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਬਚਾਉਣ ਲਈ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਹੈ,ਕਿਉਂਕਿ ਉਹ ਖੁਦ ਸਮਾਗਮ ਦਾ ਅਹਿਮ ਹਿੱਸਾ ਸਨ।ਉਹਨਾਂ ਕਿਹਾ ਕਿ ਬੇਸ਼ੱਕ ਪੀੜਤਾਂ ਨਾਲ ਝੂਠੀ ਹਮਦਰਦੀ ਜਤਾਉਣ ਲਈ ਨਵਜੋਤ ਸਿੱਧੂ ਨੇ ਮੋਮਬੱਤੀ ਮਾਰਚ ਵਿਚ ਭਾਗ ਲਿਆ ਪਰ ਕੁੱਝ ਹੀ ਦੇਰ ਬਾਅਦ ਸਾਰਿਆਂ ਨੇ ਉਸ ਨੂੰ ਮਾਰਚ ਦੌਰਾਨ ਠਹਾਕੇ ਲਗਾਉਂਦਾ ਵੇਖਿਆ ਸੀ।ਇਸ ਹਾਦਸੇ ਦੀ ਡਿਵੀਜ਼ਨਲ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਜਾਂਚ ਬਾਰੇ ਬੋਲਦਿਆਂ ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਦਾ ਦਾਅਵਾ ਕਿ ਇੱਕ ਜੂਨੀਅਰ ਅਧਿਕਾਰੀ ਇੱਕ ਮੰਤਰੀ ਖ਼ਿਲਾਫ ਜਾਂਚ ਨਹੀਂ ਕਰ ਸਕਦਾ, ਵੀ ਸੱਚਾ ਸਾਬਿਤ ਹੋ ਚੁੱਕਿਆ ਹੈ।ਉਹਨਾਂ ਕਿਹਾ ਕਿ ਇਸ ਸੰਬੰਧੀ ਸੰਮਨ ਭੇਜੇ ਜਾਣ ਦੇ ਬਾਵਜੂਦ ਨਵਜੋਤ ਸਿੱਧੂ ਨੇ ਜਾਂਚ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਸਾਬਿਤ ਹੋ ਰਿਹਾ ਹੈ ਕਿ ਇਹ ਜਾਂਚ ਸਿਰਫ ਇੱਕ ਵਿਖਾਵਾ ਹੈ, ਇਹ ਜਾਂਚ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ•ਾ ਕਰਨ ਲਈ ਨਹੀਂ ਹੈ। -PTCNews

Related Post