ਅੰਮ੍ਰਿਤਸਰ 'ਚ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹੋਈ ਮੌਤ 

By  Joshi August 23rd 2018 11:23 AM

ਅੰਮ੍ਰਿਤਸਰ 'ਚ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹੋਈ ਮੌਤ ਅੰਮ੍ਰਿਤਸਰ 'ਚ ਪਿੰਡ ਲੋਹਾਰਕਾ ਕਲਾਂ ਵਿਖੇ ਦੋ ਧਿਰਾਂ 'ਚ ਹੋਇਆ ਝਗੜਾ ਉਸ ਸਮੇਂ ਖਤਰਨਾਕ ਰੂਪ ਧਾਰਨ ਕਰ ਗਿਆ ਜਦੋਂ ਇਸ ਘਟਨਾ 'ਚ ਇੱਕ ਧਿਰ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ 'ਚ ਹਰਜੀਤ ਸਿੰਘ (੨੪) ਪੁੱਤਰ ਸਤਬੀਰ ਸਿੰਘ ਦੀ ਮੌਤ ਹੋ ਗਈ ਹੈ। ਐੱਸ.ਐੱਸ.ਓ ਰਾਜਬੀਰ ਸਿੰਘ ਥਾਣਾ ਕੰਬੋਅ ਮੁਤਾਬਕ, ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ, ਜੋ ਕਿ ਸ਼ਾਮਲਾਟ ਪਲਾਟ ਨਾਲ ਸੰਬੰਧਤ ਹੈ। ਇਸ ਦੇ ਚੱਲਦਿਆਂ ਜਦੋਂ ਪਿਛਲੀ ਸ਼ਾਮ ਨੂੰ ਬਹਿਸ ਛਿੜੀ ਤਾਂ ਉਹ ਖਤਰਨਾਕ ਝਗੜੇ ਦਾ ਰੂਪ ਧਾਰਨ ਕਰ ਗਈ। ਇਸੇ ਦੌਰਾਨ ਦੂਜੀ ਧਿਰ ਨੇ ਹਰਜੀਤ ਸਿੰਘ ਨੂੰ ਸ਼ਰੇਆਨ ਗੋਲੀਆਂ ਮਾਰੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ੬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। —PTC News

Related Post