ਤੇਜ ਰਫਤਾਰ ਟਰੈਕਟਰ ਟਰਾਲੀ ਹੇਠ ਆਉਣ ਨਾਲ 11 ਸਾਲਾ ਬੱਚੇ ਦੀ ਮੌਤ

By  Riya Bawa November 22nd 2021 09:05 AM

ਫਰੀਦਕੋਟ: ਫਰੀਦਕੋਟ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਬਾਜੀਗਰ ਬਸਤੀ ਵਿਚ ਅੱਜ ਇਕ ਤੇਜ ਰਫਤਾਰ ਟਰੈਕਟਰ ਟਰਾਲੀ ਹੇਠ ਆਉਣ ਨਾਲ ਕਰੀਬ 11 ਸਾਲਾ ਲੜਕੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਬਾਜੀਗਰ ਬਸਤੀ ਵਿਚ ਰਹਿਣ ਵਾਲੇ ਇਕ ਗਰੀਬ ਪਰਿਵਾਰ ਦਾ 11 ਸਾਲਾ ਲੜਕਾ ਉਸ ਵਕਤ ਟਰੈਕਟਰ ਟਰਾਲੀ ਦੀ ਲਪੇਟ ਵਿਚ ਆ ਗਿਆ ਜਦੋਂ ਉਹ ਆਪਣੇ ਘਰੋਂ ਖੇਡਣ ਲਈ ਬਾਹਰ ਗਲੀ ਵਿਚ ਆਇਆ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ ਰਫਤਾਰ ਸੋਨਾਲੀਕ ਟਰੈਕਟਰ ਹੇਠ ਆਉਣ ਨਾਲ ਬੱਚੇ ਦੀ ਮੌਤ ਹੋਈ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਵਿਚ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ ਹੈ। ਇਸ ਮੌਕੇ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਇਕ ਬਾਜੀਗਰ ਬਸਤੀ ਵਿਚ ਇਕ ਤੇਜ ਰਫ਼ਤਾਰ ਟਰੈਕਟਰ ਟਰਾਲੀ ਹੇਠ ਆਉਣ ਨਾਲ 11 ਸਾਲਾ ਬਚੇ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਮੌਕੇ ਤੋਂ ਟਰੈਕਟਰ ਦਾ ਡਰਾਈਵਰ ਫਰਾਰ ਹੋ ਗਿਆ ਸੀ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। -PTC News

Related Post