ਆਂਧਰਾ ਪ੍ਰਦੇਸ਼ ਦੀ ਹੋਵੇਗੀ ਸਿਰਫ ਇੱਕ ਰਾਜਧਾਨੀ, ਸੀਐਮ ਜਗਨ ਮੋਹਨ ਰੈੱਡੀ ਨੇ ਕੀਤਾ ਵੱਡਾ ਐਲਾਨ

By  Riya Bawa November 22nd 2021 02:05 PM -- Updated: November 22nd 2021 02:07 PM

Andhra Pradesh : ਤਿੰਨ ਰਾਜਧਾਨੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਸੂਬੇ ਦੀ ਸਿਰਫ ਇੱਕ ਹੀ ਰਾਜਧਾਨੀ 'ਅਮਰਾਵਤੀ' ਹੋਵੇਗੀ। ਇਸ ਦੇ ਨਾਲ, ਸੂਬੇ ਮੰਤਰੀ ਮੰਡਲ ਨੇ ਥ੍ਰੀ ਕੈਪੀਟਲ ਬਿੱਲ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ, ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਰਾਜ ਲਈ ਤਿੰਨ ਵੱਖ-ਵੱਖ ਰਾਜਧਾਨੀਆਂ, ਅਮਰਾਵਤੀ ਇੱਕ ਵਿਧਾਨਕ ਰਾਜਧਾਨੀ, ਵਿਸ਼ਾਖਾਪਟਨਮ ਇੱਕ ਕਾਰਜਕਾਰੀ, ਅਤੇ ਕੁਰਨੂਲ ਨਿਆਂਇਕ ਰਾਜਧਾਨੀ ਦਾ ਪ੍ਰਸਤਾਵ ਕੀਤਾ ਹੈ।

Andhra Governor gives nod to CM Jagan Mohan Reddy's three-capital plan

ਦੱਸ ਦੇਈਏ ਕਿ ਰੈੱਡੀ ਸਰਕਾਰ ਤਿੰਨ ਵੱਖ-ਵੱਖ ਰਾਜਧਾਨੀਆਂ ਦਾ ਪ੍ਰਸਤਾਵ ਲੈ ਕੇ ਆਈ ਸੀ, ਜਿਸ ਵਿੱਚ ਅਮਰਾਵਤੀ ਨੂੰ ਵਿਧਾਨਕ ਰਾਜਧਾਨੀ, ਵਿਸ਼ਾਖਾਪਟਨਮ ਨੂੰ ਕਾਰਜਕਾਰੀ ਰਾਜਧਾਨੀ ਅਤੇ ਕੁਰਨੂਲ ਨੂੰ ਨਿਆਂਇਕ ਰਾਜਧਾਨੀ ਬਣਾਇਆ ਗਿਆ ਸੀ। ਸਰਕਾਰ ਦੇ ਇਸ ਬਿੱਲ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

Andhra Pradesh: Districts' rejig to take more time

ਸੁਣਵਾਈ 2018 ਤੋਂ ਚੱਲ ਰਹੀ ਸੀ ਪਰ ਸੋਮਵਾਰ ਨੂੰ ਸੂਬਾ ਸਰਕਾਰ ਨੇ ਬਿੱਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪਿਛਲੇ ਸਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਮਾਮਲੇ ਨੂੰ ਰੱਦ ਕਰ ਦਿੱਤਾ ਸੀ। ਕੇਂਦਰ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਰਾਜ ਦੀ ਰਾਜਧਾਨੀ ਦਾ ਫੈਸਲਾ ਕਰਨ ਦਾ ਮਾਮਲਾ ਰਾਜ ਸਰਕਾਰ ਦੇ ਕੰਟਰੋਲ ਵਿੱਚ ਹੈ, ਇਸ ਵਿੱਚ ਕੇਂਦਰ ਦੀ ਕੋਈ ਭੂਮਿਕਾ ਨਹੀਂ ਹੈ।

-PTC News

Related Post