ਅਨਿਲ ਵਿਜ ਨੂੰ ਸਤਾਈ ਕਿਸਾਨਾਂ ਦੀ ਚਿੰਤਾ,ਖੇਤੀਬਾੜੀ ਮੰਤਰੀ ਤੋਮਰ ਨੂੰ ਲਿਖਿਆ ਪੱਤਰ ਜਲਦ ਕੀਤੀ ਜਾਵੇ ਗੱਲਬਾਤ ਸ਼ੁਰੂ

By  Jagroop Kaur April 11th 2021 05:21 PM -- Updated: April 11th 2021 05:22 PM

ਕੋਰੋਨਾ ਦੇ ਕਹਿਰ ਦੌਰਾਨ ਜਿਥੇ ਲੋਕ ਇਸ ਦੀ ਚਪੇਟ ਵਿਚ ਆ ਰਹੇ ਹਨ ਅਤੇ ਸਰਕਾਰ ਸਖਤੀ ਵਧਾ ਰਹੀ ਹੈ ਉਥੇ ਹੀ ਕਿਸਾਨ ਜੋ ਕਿ ਇਸ ਵੇਲੇ ਸਰਹਦਾਂ 'ਤੇ ਡਟੇ ਹੋਏ ਹਨ , ਉਹਨਾਂ ਦੀ ਚਿੰਤਾ ਹੁਣ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੂੰ ਸਤਾ ਰੀ ਹੈ ਜਿਸ ਤਹਿਤ ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।Anil Vij Letter to Agri Minister

READ MORE : Government ready for more talks: Narendra Singh Tomar

ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕਰਦਿਆਂ ਵਿਜ ਨੇ ਲਿਖਿਆ ਕਿ ਹਜ਼ਾਰਾਂ ਕਿਸਾਨ ਹਰਿਆਣਾ ਦੀ ਸਰਹੱਦ’ ‘ਤੇ ਬੈਠੇ ਹਨ। ਉਨ੍ਹਾਂ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਕੇ ਮਾਮਲੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।ਵਿਜ ਨੂੰ ਚਿੰਤਾ ਹੈ ਕਿ ਜਿਸ ਤਰੀਕੇ ਨਾਲ ਕੋਰੋਨਾ ਆਪਣੀਆਂ ਜੜ੍ਹਾਂ ਨੂੰ ਲਗਾਤਾਰ ਫੈਲਾ ਰਿਹਾ ਹੈ, ਜੇ ਕੋਈ ਕਿਸਾਨ ਇਸ ਵਾਇਰਸ ਦੀ ਲਪੇਟ ਵਿੱਚ ਆ ਗਿਆ ਤਾਂ ਵੱਡਾ ਕੋਰੋਨਾ ਬਲਾਸਟ ਹੋ ਸਕਦਾ ਹੈ।

Anil Vij Letter to Agri MinisterREAD MORE : New coronavirus restrictions in Delhi will be announced soon: Arvind Kejriwal

ਵਿਜ ਨੇ ਆਪਣੇ ਪੱਤਰ ਵਿੱਚ ਇੱਕ ਵਾਰ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅਪੀਲ ਕੀਤੀ ਹੈ ਕਿ ਉਹ ਤਿੰਨੋ ਖੇਤੀ ਕਾਨੂੰਨਾਂ ਬਾਰੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ।  ਅਨਿਲ ਵਿਜ ਨੇ ਕਿਹਾ ਆਕੀ ਮੇਰੀ ਚਿੰਤਾ ਹਰਿਆਣਾ ਦੀ ਸਰਹੱਦ ‘ਤੇ ਹਜ਼ਾਰਾਂ ਅੰਦੋਲਨਕਾਰੀ ਕਿਸਾਨਾਂ ਨਾਲ ਹੈ, ਕਿਉਂਕਿ ਮੈਂ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣਾ ਹੈ। ਇਹ ਵੀ ਚਿੰਤਾ ਹੈ ਕਿ ਉਨ੍ਹਾਂ ਦੇ ਕਾਰਨ,

Credits: ANI/AP/PIXABAY

 ਬਾਕੀ ਹਰਿਆਣਾ ਵਿੱਚ ਕੋਰੋਨਾ ਨਾ ਫੈਲ ਜਾਵੇ। ਵਿਜ ਨੇ ਲਿਖਿਆ ਕਿ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਉਹ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਮਰੱਥ ਹਨ। ਤੋਮਰ ਨੂੰ ਲਿਖੇ ਪੱਤਰ ਵਿੱਚ ਵਿਜ ਨੇ ਕਿਹਾ, “ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਵੇ ਤਾਂ ਜੋ ਗੱਲਬਾਤ ਤੋਂ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।

 ਸਰਕਾਰ ਇਸ ਬਾਰੇ ਹਮੇਸ਼ਾ ਸਕਾਰਾਤਮਕ ਰਹੀ ਹੈ। ਮੈਨੂੰ ਉਮੀਦ ਹੈ ਕਿ ਕਿਸਾਨ ਵੀ ਹੁਣ ਇਸ ਵਿਚ ਹਾਂ ਪੱਖੀ ਰੁਖ ਅਪਣਾਉਣਗੇ। ਇਹ ਮਾਮਲਾ ਹੱਲ ਕੀਤਾ ਜਾਵੇਗਾ ਅਤੇ ਇਕੱਠ ਕੀਤਾ ਜਾਵੇਗਾ ਜੋ ਹੋਇਆ ਹੈ ਉਹ ਇਥੇ ਹੀ ਖ਼ਤਮ ਹੋ ਜਾਵੇਗਾ। ਹਰ ਕੋਈ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲਾ ਜਾਵੇਗਾ।

Related Post