ਹੁਣ ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ , ਵਿੰਨੀ ਮਹਾਜਨ ਦੀ ਲੈਣਗੇ ਥਾਂ

By  Shanker Badra September 23rd 2021 11:25 AM -- Updated: September 23rd 2021 11:38 AM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਕਰੀਬੀ ਲੋਕਾਂ ਦੀ ਛੁੱਟੀ ਕੀਤੀ ਜਾ ਰਹੀ ਹੈ। ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਕਈ ਪ੍ਰਸ਼ਾਸਨਿਕ ਫੇਰਬਦਲ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹੀ ਸਿਆਸੀ ਅਹੁਦਿਆਂ ਉੱਤੇ ਤਾਇਨਾਤ ਲੋਕਾਂ ਦੀ ਫੇਰਬਦਲ ਹੋ ਰਹੀ ਹੈ।

ਹੁਣ ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ , ਵਿੰਨੀ ਮਹਾਜਨ ਦੀ ਲੈਣਗੇ ਥਾਂ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਵੱਡੇ ਅਧਿਕਾਰੀ ਬਦਲ ਦਿੱਤੇ ਹਨ, ਜੋ ਕੈਪਟਨ ਸਰਕਾਰ ਦੌਰਾਨ ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਸਨ। ਅੱਜ ਇਕ ਨਵਾਂ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਅਨਿਰੁੱਧ ਤਿਵਾੜੀ ਨਵੇਂ ਮੁੱਖ ਸਕੱਤਰ ਹੋਣਗੇ, ਉਹ ਵਿੰਨੀ ਮਹਾਜਨ ਦੀ ਥਾਂ ਲੈਣਗੇ, ਜੋ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਪਤਨੀ ਹੈ।

ਹੁਣ ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ , ਵਿੰਨੀ ਮਹਾਜਨ ਦੀ ਲੈਣਗੇ ਥਾਂ

ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਅਨਿਰੁੱਧ ਤਿਵਾੜੀ ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ ਅਤੇ ਪੀਏਯੂ ਦੇ ਅੰਤਰਿਮ ਇੰਚਾਰਜ ਵੀ ਸਨ। ਅਨਿਰੁੱਧ ਤਿਵਾੜੀ ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕਰਨ ਲਈ ਆਰਡਰ ਜਲਦੀ ਹੀ ਜਾਰੀ ਕੀਤੇ ਜਾਣਗੇ।

ਹੁਣ ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ , ਵਿੰਨੀ ਮਹਾਜਨ ਦੀ ਲੈਣਗੇ ਥਾਂ

ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਦੇ ਦੂਜੇ ਦਿਨ ਹੀ ਪ੍ਰਸ਼ਾਸਕੀ ਫੇਰਬਦਲ ਵਿੱਚ 9 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਇਸ ਤੋਂ ਪਹਿਲਾਂ ਬੀਤੇ ਕੱਲ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾ ਕੇ ਨਵਾਂ ਚੇਅਰਮੈਨ ਲਗਾਇਆ ਸੀ। ਹੁਣ ਅੱਗੇ ਪੰਜਾਬ ਦੇ ਡੀਜੀਪੀ ਅਹੁਦੇ ਬਾਰੇ ਕੀ ਫੈਸਲਾ ਆਵੇਗਾ, ਇਹ ਵੇਖਣਾ ਹੋਵੇਗਾ।

-PTCNews

Related Post