ਅਨਮੋਲ ਬਿਸ਼ਨੋਈ ਤੇ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ ਪੰਜ ਗ੍ਰਿਫ਼ਤਾਰ

By  Ravinder Singh July 14th 2022 01:06 PM -- Updated: July 14th 2022 03:02 PM

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਤੇ ਲਾਰੇਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਪੰਜ ਵਿਅਕਤੀਆਂ ਦੇ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਇਨ੍ਹਾਂ ਫਰਜ਼ੀ ਪਾਸਪੋਰਟਾਂ 'ਤੇ ਦੇਸ਼ ਤੋਂ ਫਰਾਰ ਹੋ ਗਏ ਹਨ ਜੋ ਦਿੱਲੀ 'ਚ ਬਣੇ ਸਨ।

ਅਨਮੋਲ ਬਿਸ਼ਨੋਈ ਤੇ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ ਪੰਜ ਗ੍ਰਿਫ਼ਤਾਰਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਸਾਊਥ ਬਿਨੀਤਾ ਮੈਰੀ ਜੈਸਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਨਮੋਲ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਕਤਲ ਕਰਨ ਤੋਂ ਪਹਿਲਾਂ ਹੀ ਉਹ ਦੇਸ਼ ਛੱਡ ਕੇ ਭੱਜ ਗਏ ਸਨ। ਡੀਸੀਪੀ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਦੋਵੇਂ ਜਾਅਲੀ ਪਾਸਪੋਰਟ ਲੈ ਕੇ ਭੱਜ ਗਏ ਹਨ ਤਾਂ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਅਤੇ ਹੁਣ ਜਾਅਲੀ ਪਾਸਪੋਰਟ ਬਣਾਉਣ ਵਾਲੇ ਪੰਜ ਵਿਅਕਤੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ।

ਅਨਮੋਲ ਬਿਸ਼ਨੋਈ ਤੇ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ ਪੰਜ ਗ੍ਰਿਫ਼ਤਾਰਇਨ੍ਹਾਂ ਕੋਲੋਂ ਇੱਕ ਪਿਸਤੌਲ, ਚਾਰ ਮੋਬਾਈਲ, ਇੱਕ ਲੈਪਟਨ, ਡੌਂਗਲ, ਆਧਾਰ ਕਾਰਡ, ਇੱਕ ਮਰਸਡੀਜ਼ ਕਾਰ ਅਤੇ ਇੱਕ ਹੋਰ ਕਾਰ ਬਰਾਮਦ ਹੋਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਰਾਹੁਲ ਕੁਮਾਰ, ਨਵਨੀਤ ਪ੍ਰਜਾਪਤੀ, ਅਰਿਜੀਤ ਕੁਮਾਰ ਉਰਫ ਮਹੇਸ਼ ਉਰਫ ਸਿੱਧੂ ਪਾਪੀ ਅਤੇ ਸੋਮਨਾਥ ਪ੍ਰਜਾਪਤੀ ਸ਼ਾਮਲ ਹਨ। ਸਚਿਨ ਬਿਸ਼ਨੋਈ ਤਿਲਕ ਰਾਜ ਟੁਟੇਜਾ ਪੁੱਤਰ ਭੀਮ ਸਿੰਘ ਵਾਸੀ ਮਕਾਨ ਨੰਬਰ 330, ਬਲਾਕ ਐਫ3, ਸੰਗਮ ਵਿਹਾਰ ਨਵੀਂ ਦਿੱਲੀ-110062 ਦੇ ਨਾਮ ਦਾ ਜਾਅਲੀ ਪਾਸਪੋਰਟ ਬਣਾ ਕੇ ਫ਼ਰਾਰ ਹੋ ਗਿਆ ਹੈ।

ਅਨਮੋਲ ਬਿਸ਼ਨੋਈ ਤੇ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ ਪੰਜ ਗ੍ਰਿਫ਼ਤਾਰ

ਸਚਿਨ ਬਿਸ਼ਨੋਈ-21 ਅਪ੍ਰੈਲ ਤੱਕ ਭਾਰਤ ਵਿੱਚ ਸੀ। ਸਚਿਨ ਫਿਲਹਾਲ ਦੁਬਈ ਵਿੱਚ ਮੌਜੂਦ ਹੈ, ਜਦਕਿ ਜੋਧਪੁਰ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਲਾਰੈਂਸ ਨੇ ਆਪਣੇ ਭਰਾ ਅਨਮੋਲ ਦਾ ਪਾਸਪੋਰਟ ਭਾਨੂੰ ਪ੍ਰਤਾਪ ਦੇ ਨਾਲ ਨਾਲ ਬਣਵਾਇਆ ਅਤੇ ਫਰੀਦਾਬਾਦ ਹਰਿਆਣਾ ਦਾ ਪਤਾ ਦਿੱਤਾ ਸੀ। ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਵਿੱਚ ਇਹ ਖ਼ੁਲਾਸਾ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਪਾਸਪੋਰਟ ਐਕਟ ਵਿੱਚ ਵੀ ਐਫਆਈਆਰ ਵੀ ਦਰਜ ਕੀਤੀ ਹੋਈ ਹੈ। ਆਖ਼ਰ ਮੂਸੇਵਾਲਾ ਦੀ ਸਾਜ਼ਿਸ਼ ਰਚਣ ਵਾਲੇ ਅਨਮੋਲ ਅਤੇ ਸਚਿਨ ਦਾ ਜਾਅਲੀ ਪਾਸਪੋਰਟ ਕਿਸ ਤਰ੍ਹਾਂ ਬਣਾਇਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਸਕੂਲੀ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ

Related Post