ਪੰਜਾਬ ਵਿਚ ਨਸ਼ਿਆਂ ਦੀ ਮੰਡੀ ਵਜੋਂ ਮਸ਼ਹੂਰ ਐਸਬੀਐਸ ਨਗਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਮੌਤ

By  Jasmeet Singh July 8th 2022 08:44 AM

ਸੁਖਜਿੰਦਰ ਸੁੱਖਾ, (ਐਸਬੀਐਸ ਨਗਰ, 8 ਜੁਲਾਈ): ਨਸ਼ਿਆਂ ਦੀ ਮੰਡੀ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਔੜ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਚਿਰਾਗ ਬੁਝ ਗਿਆ। ਨਵਾਂਸ਼ਹਿਰ ਦੇ ਕਸਬਿਆਂ 'ਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਨਸ਼ੇ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 21 IAS ਅਫਸਰਾਂ ਸਮੇਤ 68 ਅਫਸਰਾਂ ਦਾ ਤਬਾਦਲਾ

ਦੱਸ ਦੇਈਏ ਕਿ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਨੇ ਪਿੰਡ ਔੜ ਅਤੇ ਗਰੁਪੜ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਆਵਾਜ਼ ਉਠਾਈ ਸੀ। ਇੱਥੇ ਮੈਡੀਕਲ ਨਸ਼ਾ ਅਤੇ ਚਿੱਟਾ ਨਸ਼ਾ ਸ਼ਰੇਆਮ ਵਿਕਦਾ ਹੈ। ਜਿਸ ਕਾਰਨ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ, ਮ੍ਰਿਤਕ ਨੌਜਵਾਨ ਦੀ ਲਾਸ਼ ਖੇਤ 'ਚ ਮੋਟਰ ਦੇ ਪਾਣੀ ਆਲੀ ਹੌਦੀ 'ਚ ਤੈਰਦੀ ਪਈ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮੌਕੇ ਤੋਂ ਸਰਿੰਜਾਂ ਅਤੇ ਸ਼ਰਾਬ ਦੀਆਂ ਛੋਟੀਆਂ ਬੋਤਲਾਂ ਵੀ ਮਿਲੀਆਂ ਹਨ।

ਮ੍ਰਿਤਕ ਵਿਅਕਤੀ ਹਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 34-35 ਸਾਲ ਸੀ ਅਤੇ ਉਹ ਪਿੰਡ ਬੁਰਜ ਟਹਿਲ ਦਾਸ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਪਿਛਲੇ 4-5 ਸਾਲਾਂ ਤੋਂ ਨਸ਼ੇ ਦਾ ਆਦੀ ਸੀ।

ਹਰਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ।

ਇਹ ਵੀ ਪੜ੍ਹੋ: ਨਸ਼ਾ ਛੁਡਾਊ ਗੋਲੀਆਂ ਦਾ ਮਾਮਲਾ: ਕੇਂਦਰ ਨੇ ਹਾਈ ਕੋਰਟ ਨੂੰ ਪੰਜ ਰਿਪੋਰਟਾਂ ਸੌਂਪੀਆਂ

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ 'ਚੋਂ ਨਸ਼ੇ ਦਾ ਕਾਰੋਬਾਰ ਬੰਦ ਕਰਵਾਇਆ ਜਾਵੇ।

-PTC News

Related Post