ਕਰਜ਼ੇ ਦੇ ਚਲਦੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

By  Joshi May 13th 2018 07:41 PM -- Updated: May 13th 2018 08:13 PM

ਕਰਜ਼ਾ ਸ਼ਬਦ ਹੀ ਬੜਾ ਬੋਝ ਭਰਿਆ ਹੁੰਦਾ ਹੈ।ਅੱਜਕੱਲ ਕਿਰਸਾਨੀ ਨੇ ਖੁਦਕੁਸ਼ੀਆਂ ਵੱਲੇ ਪਾਸੇ ਰੁਖ ਕੀਤਾ ਹੋਇਆ ਹੈ ।ਇੱਕ ਹੋਰ ਇਹੋ ਜਿਹੀ ਘਟਨਾ ਦੀ ਖਬਰ ਹੈ ਕਿ ਅੰਮ੍ਰਿਤਸਰ ਦੇ ਪਿੰਡ ਅੋਠਰ ਦੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਸੂਚਨਾ ਅਨੁਸਾਰ ਇਸ ਕਿਸਾਨ ਦਾ ਨਾਮ ਪਰਤਾਪ ਸਿੰਘ ਹੈ ਜੋ ਕਿ ੬੪ ਸਾਲਾਂ ਦਾ ਦੱਸਿਆ ਜਾ ਰਿਹਾ ਹੈ । ਬਾਰ੍ਹਾਂ ਲੱਖ ਦੇ ਕਰਜ਼ੇ ਹੇਠ ਦੱਬੇ ਇਸ ਕਿਸਾਨ ਕਰਜੇ ਹੇਠ ਦੱਬੇ ਕਿਸਾਨ ਨੂੰ ਪਰੇਸ਼ਾਨੀ ਨੇ ਘੇਰ੍ਹ ਰੱਖਿਆ ਜਿਸਦੇ ਚਲਦੇ ਇਸਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਕਦੋਂ ਤੱਕ ਇਸ ਧਰਤੀ ਦੀ ਹਿੱਕ ਤੇ ਬੀਅ ਬੋਅ ਕੇ ਮਿਹਨਤਾਂ ਕਰਦਾ ਰਹੇਗਾ ਤੇ ਉਸਦੇ ਬਦਲੇ ਉਸਨੂੰ ਕਰਜ਼ੇ ਚੁੱਕਣੇ ਪੈਣਗੇ ਤੇ ਖੁਦਕੁਸ਼ੀਆਂ ਕਿੰਨਿਆਂ ਕੁ ਦੇ ਘਰ ਖਾ ਜਾਣਗੀਆਂ !

Related Post