Mon, Jun 16, 2025
Whatsapp

ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ਹੋਈ ਰਿਲੀਜ਼

Lovingly Yours Pen Pals: ਆਪਣੇ ਸਵਾਗਤੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਚਿੱਠੀਆਂ ਦਾ ਰੁਝਾਨ ਲਗਭਗ ਮੁੱਕ ਹੀ ਗਿਆ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਚਿੱਠੀਆਂ ਦੇ ਦੌਰ ਨੂੰ ਸੁਨਹਿਰੀ ਯੁੱਗ ਦੱਸਿਆ।

Reported by:  PTC News Desk  Edited by:  KRISHAN KUMAR SHARMA -- May 19th 2024 05:47 PM
ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ਹੋਈ ਰਿਲੀਜ਼

ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ਹੋਈ ਰਿਲੀਜ਼

ਚੰਡੀਗੜ੍ਹ: ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਅੱਜ ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਗਲੋਅ ਬੱਲ ਆਰਟ ਕ੍ਰਿਏਸ਼ਨ ਦੇ ਸਹਿਯੋਗ ਨਾਲ ਡਾ. ਮਨਜੀਤ ਸਿੰਘ ਬੱਲ ਦੀ ਖ਼ਤਾਂ 'ਤੇ ਅਧਾਰਿਤ ਪੁਸਤਕ 'ਲਵਿੰਗਲੀ ਯੂਅਰਜ਼-ਪੈੱਨ ਪਾਲਜ਼' (Lovingly Yours Pen Pals) ਰਿਲੀਜ਼ ਹੋਈ, ਜਿਸ 'ਤੇ ਉੱਘੀਆਂ ਸ਼ਖ਼ਸੀਅਤਾਂ ਨੇ ਵਿਚਾਰ ਚਰਚਾ ਕੀਤੀ। ਮੈਡੀਕਲ ਕਿੱਤੇ ਨਾਲ ਸਬੰਧਤ ਡਾ. ਬੱਲ ਹੁਣ ਤੱਕ 13 ਕਿਤਾਬਾਂ ਲਿਖ ਚੁੱਕੇ ਹਨ। 

ਸਮਾਗਮ ਦੇ ਸ਼ੁਰੂ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਯਾਦ ਕੀਤਾ ਗਿਆ। ਆਪਣੇ ਸਵਾਗਤੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਚਿੱਠੀਆਂ ਦਾ ਰੁਝਾਨ ਲਗਭਗ ਮੁੱਕ ਹੀ ਗਿਆ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਚਿੱਠੀਆਂ ਦੇ ਦੌਰ ਨੂੰ ਸੁਨਹਿਰੀ ਯੁੱਗ ਦੱਸਿਆ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਉੱਘੇ ਪੱਤਰਕਾਰ ਪ੍ਰਭਜੋਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਜਜ਼ਬਾਤੀ ਸਾਂਝ ਵਿੱਚ ਚਿੱਠੀਆਂ ਵੱਡਾ ਰੋਲ ਅਦਾ ਕਰਦੀਆਂ ਸਨ। ਡਾ. ਸੁਨੀਤ ਮਦਾਨ ਨੇ ਦੂਜੇ ਵਿਸ਼ੇਸ਼ ਮਹਿਮਾਨ ਵਜੋਂ ਕਿਤਾਬ ਦੀ ਤਹਿ ਤੱਕ ਜਾਂਦਿਆਂ ਮਨੋਵਿਗਿਆਨਕ ਤੱਥ ਵੀ ਛੂਹੇ।


ਦਵਿੰਦਰ ਕੌਰ ਢਿੱਲੋਂ, ਕੇਵਲ ਸਰੀਨ, ਸ਼ਾਇਰ ਭੱਟੀ, ਅਰਵਿੰਦ ਗਰਗ, ਡਾ. ਸੁਰਿੰਦਰ ਗਿੱਲ ਅਤੇ ਸੁਧਾ ਮਹਿਤਾ ਨੇ ਕਾਵਿਕ ਅੰਦਾਜ਼ ਵਿੱਚ ਆਪਣੀ ਹਾਜ਼ਰੀ ਲੁਆਈ। ਲੇਖਕ ਮਨਜੀਤ ਸਿੰਘ ਬੱਲ ਨੇ ਕਿਹਾ ਕਿ ਖ਼ਤਾਂ ਦੇ ਵਟਾਂਦਰੇ ਨੇ  ਉਹਨਾਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਗਵਾਰ ਬਣਾਇਆ। ਮੁੱਖ ਮਹਿਮਾਨ ਵਜੋਂ ਆਪਣੀ ਗੱਲ ਕਰਦਿਆਂ ਉੱਘੇ ਲੇਖਕ, ਚਿੰਤਕ ਅਤੇ ਪ੍ਰੇਰਣਾਦਾਇਕ ਸਪੀਕਰ ਕਰਨਲ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਿੱਠੀ ਲਿਖਣਾ ਵੀ ਇੱਕ ਕਲਾ ਹੈ ਜਿਸ ਰਾਹੀਂ ਥੋੜ੍ਹੇ ਸ਼ਬਦ ਵੱਡੀ ਗੱਲ ਕਹਿਣ ਦੇ ਸਮਰੱਥ ਹੋ ਜਾਂਦੇ ਹਨ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਹੁਪੱਖੀ ਸ਼ਖ਼ਸੀਅਤ ਡਾ. ਦੇਵਿਆਨੀ ਸਿੰਘ ਨੇ ਕਿਹਾ ਕਿ ਖ਼ਤ ਸਾਥੀਆਂ ਵਰਗੇ ਹੁੰਦੇ ਹਨ। ਧੰਨਵਾਦੀ ਸ਼ਬਦਾਂ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਇਸ ਸਮਾਗਮ ਨੂੰ ਯਾਦਗਾਰੀ ਦੱਸਿਆ। ਹਾਜ਼ਰ ਸ੍ਰੋਤਿਆਂ ਵਿਚ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਚੱਠਾ, ਲਾਭ ਸਿੰਘ ਲਹਿਲੀ, ਡਾ. ਪੁਸ਼ਪਿੰਦਰ ਕੌਰ, ਅਰਵਿੰਦ ਸਿੰਘ ਅਰੋੜਾ, ਕਰਨਲ ਨਵਦੀਪ, ਰਜਿੰਦਰ ਰੇਨੂੰ, ਸਰਦਾਰਾ ਸਿੰਘ ਚੀਮਾ, ਬਲਵਿੰਦਰ ਸਿੰਘ ਢਿੱਲੋਂ, ਪਾਲ ਅਜਨਬੀ, ਹਰਮਿੰਦਰ ਕਾਲੜਾ, ਡਾ. ਔਲਖ, ਹਰਸ਼ਰਨਜੀਤ ਸਿੰਘ, ਗੁਰਭਜਨ ਸਿੰਘ, ਸ਼ਿਆਮ ਸੁੰਦਰ, ਗੁਰਦੀਪ, ਹਰਿੰਦਰ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਇੰਦਰਜੀਤ ਕੌਰ, ਗੁਲਸ਼ਨ, ਕਰਨਲ ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ, ਮਨਦੀਪ ਸਿੰਘ, ਬਲਵਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਮੌਜੂਦ ਰਹੇ।

- PTC NEWS

Top News view more...

Latest News view more...

PTC NETWORK