ਇਸ Watch ਨੇ ਮਸੀਹਾ ਬਣ ਬਚਾਈ 24 ਸਾਲਾ ਨੌਜਵਾਨ ਦੀ ਜਾਨ

By  Riya Bawa October 1st 2021 05:05 PM

ਨਵੀਂ ਦਿੱਲੀ - ਸਮਾਰਟ ਡਿਵਾਈਸਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਦਿੱਤਾ ਹੈ। ਇਹ ਉਪਭੋਗਤਾ ਨੂੰ ਫਿੱਟ ਰੱਖਦਾ ਹੈ ਅਤੇ ਜੀਵਨ ਨੂੰ ਵੀ ਬਚਾਉਂਦਾ ਹੈ। ਅਜਿਹੀਆਂ ਹੀ ਰਿਪੋਰਟਾਂ ਆਈਆਂ ਹਨ ਐਪਲ ਵਾਚ ਨੂੰ ਲੈ ਕੇ ਜਿੱਥੇ ਇਸ ਨੇ ਲੋਕਾਂ ਦੀ ਜਾਨ ਬਚਾਈ ਹੈ। ਦੱਸ ਦੇਈਏ ਕਿ ਸਿੰਗਾਪੁਰ ਵਿੱਚ ਇੱਕ ਨੌਜਵਾਨ ਦਾ ਸਾਈਕਲ ਚਲਾਉਂਦੇ ਸਮੇਂ ਹਾਦਸਾ ਹੋ ਗਿਆ। ਸੜਕ 'ਤੇ ਡਿੱਗਦੇ ਹੀ ਉਹ ਬੇਹੋਸ਼ ਹੋ ਗਿਆ। ਉਸ ਸਮੇਂ ਉਥੇ ਕੋਈ ਹੋਰ ਮੌਜੂਦ ਨਹੀਂ ਸੀ। ਐਪਲ ਵਾਚ ਉਸਦੇ ਹੱਥ ਵਿੱਚ ਬੰਨ੍ਹੀ ਹੋਈ ਸੀ, ਜੋ ਕਿਰਿਆਸ਼ੀਲ ਹੋ ਗਈ ਅਤੇ ਤੁਰੰਤ ਐਂਬੂਲੈਂਸ ਬੁਲਾਈ ਗਈ।

ਜਾਣਕਾਰੀ ਮੁਤਾਬਕ, ਸਿੰਗਾਪੁਰ 'ਚ ਇਕ 24 ਸਾਲਾ ਨੌਜਵਾਨ ਦੀ ਜਾਨ ਐਪਲ ਵਾਚ ਕਾਰਨ ਹੀ ਬਚੀ ਹੈ। ਰਿਪੋਰਟ ਮੁਤਾਬਕ, 24 ਸਾਲਾ ਮੁਹੰਮਦ ਫਿਤਰੀ ਨਾਂ ਦਾ ਇਕ ਨੌਜਵਾਨ ਆਪਣੀ ਬਾਈਕ 'ਤੇ ਬੈਠ ਕੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ ਅਤੇ ਉਹ ਕਾਫੀ ਦੂਰ ਜਾ ਕੇ ਡਿੱਗਾ। ਉਸ ਦੇ ਡਿੱਗਦੇ ਹੀ ਐਪਲ ਵਾਚ ਨੇ ਆਪਣੇ-ਆਪ ਐਮਰਜੈਂਸੀ ਕਾਨਟੈਕਟ ਨੰਬਰ ਅਤੇ ਐਮਰਜੈਂਸੀ ਸਰਵਿਸ ਨੂੰ ਫੋਨ ਕਰ ਦਿੱਤਾ, ਜਿਸ ਨਾਲ ਨੌਜਵਾਨ ਨੂੰ ਸਮਾਂ ਸਿਰ ਮਦਦ ਮਿਲ ਗਈ ਅਤੇ ਉਸ ਦੀ ਜਾਨ ਬਚ ਗਈ।

ਮਿਲੀ ਜਾਣਕਾਰੀ ਦੇ ਮੁਤਾਬਿਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਨੌਜਵਾਨ ਨੇ ਐਪਲ ਵਾਚ ਸੀਰੀਜ਼ 4 ਪਹਿਨੀ ਹੋਈ ਸੀ। ਇਹ ਵਾਚ ਯੂਜ਼ਰ ਦੇ ਹੇਠਾਂ ਡਿੱਗਦੇ ਹੀ ਇਕ ਅਲਰਟ ਦਿੰਦੀ ਹੈ ਅਤੇ ਜੇਕਰ 60 ਸਕਿੰਟਾਂ ਤਕ ਤੁਸੀਂ ਉਸ ਅਲਰਟ ਨੂੰ ਕੈਂਸਲ ਨਹੀਂ ਕਰਦੇ ਤਾਂ ਇਹ ਐਮਰਜੈਂਸੀ ਕਾਲ ਲਗਾ ਦਿੰਦੀ ਹੈ।

 

-PTC News

Related Post