ਅਰਵਿੰਦ ਕੇਜਰੀਵਾਲ ਤੀਸਰੀ ਵਾਰ ਬਣੇ AAP ਦੇ ਕੌਮੀ ਕਨਵੀਨਰ

By  Riya Bawa September 12th 2021 02:03 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੀਸਰੀ ਵਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਚੁਣਿਆ ਗਿਆ ਹੈ। ਇਹ ਫੈਸਲਾ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਚੋਣ ਕੀਤੀ ਜਾਂਦੀ ਹੈ। ਅਰਵਿੰਦ ਕੇਜਰੀਵਾਲ ਦੇ ਕੌਮੀ ਕਨਵੀਨਰ ਵਜੋਂ ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਪੰਕਜ ਗੁਪਤਾ ਨੂੰ ਸਕੱਤਰ ਅਤੇ ਰਾਜ ਸਭਾ ਮੈਂਬਰ ਐਨਡੀ ਗੁਪਤਾ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਗਿਆ ਹੈ। ਪਾਰਟੀ ਦੇ ਨਿਯਮਾਂ ਅਨੁਸਾਰ ਇਨ੍ਹਾਂ ਤਿੰਨਾਂ ਵਰਕਰਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਪਾਰਟੀ ਦੇ ਕੌਮੀ ਕਨਵੀਨਰ ਬਣੇ ਹਨ। ਉਨ੍ਹਾਂ ਨੂੰ ਤੀਜੀ ਵਾਰ ਕਨਵੀਨਰ ਬਣਾਉਣ ਲਈ ਇਸ ਸਾਲ ਪਾਰਟੀ ਦੇ ਸੰਵਿਧਾਨ ਵਿੱਚ ਕੁਝ ਸੋਧਾਂ ਵੀ ਕੀਤੀਆਂ ਗਈਆਂ। ਇਸ ਤੋਂ ਪਹਿਲਾਂ, ਪਾਰਟੀ ਦੇ ਸੰਵਿਧਾਨ ਦੇ ਅਨੁਸਾਰ, ਕੋਈ ਵੀ ਮੈਂਬਰ ਲਗਾਤਾਰ ਦੋ ਤੋਂ ਵੱਧ ਕਾਰਜਕਾਲਾਂ ਲਈ ਤਿੰਨ ਸਾਲ ਦੇ ਲਈ ਇੱਕ ਅਹੁਦੇਦਾਰ ਦੇ ਰੂਪ ਵਿੱਚ ਇੱਕੋ ਅਹੁਦਾ ਨਹੀਂ ਰੱਖ ਸਕਦਾ ਸੀ, ਪਾਰਟੀ ਨੇ ਇਹ ਨਿਯਮ ਬਦਲ ਦਿੱਤਾ ਹੈ। Don't aspire for political positions, Arvind Kejriwal tells new AAP National Council members ਦੱਸ ਦੇਈਏ ਕਿ ਅਗਲੇ ਸਾਲ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੁਜਰਾਤ ਅਤੇ ਗੋਆ ਵਰਗੇ ਸੂਬਿਆਂ ਵਿੱਚ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਹੈ, ਉੱਥੇ ਹੀ ਪਾਰਟੀ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵੀ ਕਰ ਲਈਆਂ ਹਨ। ਪਾਰਟੀ ਨੇ ਕਈ ਲੋਕਾਂ ਨੂੰ ਗੁਜਰਾਤ ਵੀ ਭੇਜਿਆ ਹੈ, ਜਿੱਥੇ 'ਆਪ' ਆਪਣਾ ਦਾਅਵਾ ਪੇਸ਼ ਕਰੇਗੀ। ਇਸ ਵੇਲੇ ਪਾਰਟੀ ਕੋਲ ਕੌਮੀ ਕਨਵੀਨਰ ਲਈ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਹੋਰ ਕੋਈ ਚਿਹਰਾ ਨਹੀਂ ਹ -PTC News

Related Post