ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਅਤੇ ਕੁੱਝ ਲੋਕ ਫੈਲਾ ਰਹੇ ਅੱਤਵਾਦ ਦਾ ਵਾਇਰਸ : PM ਮੋਦੀ

By  Shanker Badra May 5th 2020 02:14 PM

ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਅਤੇ ਕੁੱਝ ਲੋਕ ਫੈਲਾ ਰਹੇ ਅੱਤਵਾਦ ਦਾ ਵਾਇਰਸ : PM ਮੋਦੀ:ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੈਰ-ਗਠਜੋੜ (NAM) ਦੇ ਦੇਸ਼ਾਂ ਦੀ ਕਾਨਫਰੰਸ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਮਨੁੱਖਤਾ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਿਨ੍ਹਾਂ ਕੋਈ ਨਾਮ ਲਏ ਪਾਕਿਸਤਾਨ ਦੀਆਂ ਕਾਲੀਆਂ ਕਰਤੂਤਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪਾਸੇ ਵਿਸ਼ਵ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨਾਲ ਲੜ ਰਿਹਾ ਹੈ ਤੇ ਦੂਜੇ ਪਾਸੇ ਕੁਝ ਲੋਕ ਅੱਤਵਾਦ, ਜਾਅਲੀ ਖ਼ਬਰਾਂ ਅਤੇ ਜਾਅਲੀ ਵਿਡੀਓਜ਼ ਵਰਗੇ ਵਾਇਰਸ ਫੈਲਾਉਣ ਵਿਚ ਰੁੱਝੇ ਹੋਏ ਹਨ। ਇਹ ਬੈਠਕ ਅਜ਼ੇਰਬੈਜ਼ਾਨ ਦੇ ਰਾਸ਼ਟਰਪਤੀ ਇਲਹਾਮ ਅਲੀਵੇਵ ਦੀ ਪਹਿਲਕਦਮੀ ਤੋਂ ਬਾਅਦ ਬੁਲਾਈ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਗੱਠਜੋੜ ਵਾਲੇ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਇਸ ਸੰਕਟ ਦੇ ਦੌਰਾਨ ਅਸੀਂ ਦਿਖਾਇਆ ਹੈ ਕਿ ਕਿਵੇਂ ਲੋਕਤੰਤਰ, ਅਨੁਸ਼ਾਸਨ ਅਤੇ ਨਿਰਣਾਇਕਤਾ ਇੱਕ ਵਿਸ਼ਾਲ ਲੋਕ ਲਹਿਰ ਬਣਾਉਣ ਲਈ ਇਕੱਠੇ ਹੋ ਸਕਦੇ ਹਨ। ਭਾਰਤੀ ਸਭਿੱਅਤਾ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਚ ਦੇਖਦੀ ਹੈ। ਜਦੋਂ ਅਸੀਂ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਦੇ ਹਾਂ, ਤਾਂ ਅਸੀਂ ਦੂਜੇ ਦੇਸ਼ਾਂ ਦੀ ਵੀ ਸਹਾਇਤਾ ਕਰ ਰਹੇ ਹਾਂ। ਮੋਦੀ ਨੇ ਕਿਹਾ, ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਸੀਂ ਆਪਣੇ ਗੁਆਂਢ 'ਚ ਤਾਲਮੇਲ ਨੂੰ ਉਤਸ਼ਾਹਤ ਕੀਤਾ ਹੈ ਅਤੇ ਅਸੀਂ ਕਈਆਂ ਨਾਲ ਭਾਰਤ ਦੀ ਡਾਕਟਰੀ ਮੁਹਾਰਤ ਸਾਂਝੇ ਕਰਨ ਲਈ ਆਨਲਾਈਨ ਸਿਖਲਾਈ ਦਾ ਪ੍ਰਬੰਧ ਕਰ ਰਹੇ ਹਾਂ। ਸਾਡੀਆਂ ਜ਼ਰੂਰਤਾਂ ਬਾਵਜੂਦ ਅਸੀਂ 123 ਸਹਿਭਾਗੀ ਦੇਸ਼ਾਂ ਨੂੰ ਡਾਕਟਰੀ ਸਪਲਾਈ ਯਕੀਨੀ ਬਣਾਈ ਹੈ।” -PTCNews

Related Post