ਅਸਮ 'ਚ ਹੜ੍ਹ ਨੇ ਸਤਾਏ ਲੋਕ, ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 11

By  Jashan A July 15th 2019 08:51 AM

ਅਸਮ 'ਚ ਹੜ੍ਹ ਨੇ ਸਤਾਏ ਲੋਕ, ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 11,ਨਵੀਂ ਦਿੱਲੀ: ਅਸਮ 'ਚ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਜਿਸ ਕਾਰਨ ਆਮ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਹੜ੍ਹ ਦਾ ਸ਼ਿਕਾਰ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ।

ਅਸਮ (ਏ.ਐੱਸ.ਡੀ.ਐੱਮ.ਏ) ਦੀ ਰਿਪੋਰਟ ਦੇ ਮੁਤਾਬਕ ਜੋਰਦਾਰ, ਬਾਰਪੇਟਾ ਅਤੇ ਧੁਬਰੀ ਜ਼ਿਲਿਆਂ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ।

ਹੋਰ ਪੜ੍ਹੋ:ਭਾਰੀ ਬਰਸਾਤ ਕਾਰਨ ਅਮਰਨਾਥ ਯਾਤਰਾ ਬਾਲਟਾਲ-ਪਹਿਲਗਾਮ ਵਿਖੇ ਰੋਕੀ ਗਈ, 48 ਘੰਟੇ ਤੱਕ ਮੌਸਮ ਖਰਾਬ ਰਹਿਣ ਦਾ ਅਨੁਮਾਨ 

ਸ਼ਨੀਵਾਰ ਤੱਕ ਹੜ੍ਹ ਨਾਲ ਕੁਲ 33 ਜ਼ਿਲਿਆਂ 'ਚੋਂ 25 ਜ਼ਿਲਿਆਂ ਦੇ 14.06 ਲੱਖ ਲੋਕ ਪ੍ਰਭਾਵਿਤ ਸਨ।ਜ਼ਿਆਦਾਤਰ ਮੁੱਖ ਸਕੱਤਰ (ਰਾਜਸਵ ਅਥੇ ਆਫਤਾ ਪ੍ਰਬੰਦ' ਕੁਮਾਰ ਸੰਜੇ ਕ੍ਰਿਸ਼ਣ ਦਾ ਕਹਿਣਾ ਹੈ ਕਿ ਕਿ ਮੌਸਮ ਵਿਭਾਗ ਦੇ ਪੂਰਨਨੁਮਾਮ ਦੇ ਮੁਤਾਬਕ ਅਸਮ 'ਚ ਹੋਰ ਮੀਂਹ ਹੋ ਸਕਦਾ ਹੈ ਅਤੇ ਬ੍ਰਹਿਮਪੁੱਤਰ ਦਾ ਜਲ ਪੱਧਰ ਵਧਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਥਿਤੀ ਨਾਲ ਨਿਪਟਣ 'ਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਪਿਛਲੇ ਸਾਲ ਸਾਨੂੰ ਕੇਂਦਰ ਤੋਂ 590 ਕਰੋੜ ਰੁਪਏ ਪ੍ਰਾਪਤ ਹੋਏ ਸਨ। ਸਾਡੇ ਕੋਲ ਕਾਫੀ ਖਜਾਨਾ ਹੈ ਅਤੇ ਜ਼ਿਲਿਆਂ ਲਈ 55.85 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਚੁੱਕੇ ਹਾਂ।

-PTC News

Related Post