ਮੇਰਾ ਬੁੱਤ ਪ੍ਰੈੱਸਲੇ ਅਤੇ ਐਮਜੇ ਵਿਚਕਾਰ ਲਾਇਆ ਜਾਵੇ - ਆਸ਼ਾ ਭੋਸਲੇ

By  Joshi October 4th 2017 07:51 PM

Asha Bhosle wax statue unveiled at Madame Tussauds Delhi: ਆਸ਼ਾ ਭੋਸਲੇ ਦੀ ਦਿਲੀ ਖਵਾਹਿਸ਼: ਮੇਰਾ ਬੁੱਤ ਪ੍ਰੈੱਸਲੇ ਅਤੇ ਐਮਜੇ ਵਿਚਕਾਰ ਲਾਇਆ ਜਾਵੇ ਭਾਰਤ ਦੀ ਮਸ਼ਹੂਰ ਗਾਇਕਾ ਆਸ਼ਾ ਭੋਸਲੇ (੮੪), ਇੱਕ ਅਜਿਹੀ ਹਸਤੀ ਹਨ ਜਿਹਨਾਂ ਨੇ ਬਾਲੀਵੁੱਡ ਨੂੰ ਕੁਝ ਖੂਬਸੂਰਤ ਗੀਤਾਂ ਦੇ ਤੋਹਫੇ ਦਿੱਤੇ ਹਨ। ਉਹਨਾਂ ਨੇ ਹੀ ਭਾਰਤੀ ਫਿਲਮ ਇੰਡਸਟਰੀ 'ਚ ਰੌਕ ਐਂਡ ਰੋਲ ਨਾਲ ਧਮਾਲ ਪਾਈ ਸੀ। Asha Bhosle wax statue unveiled at Madame Tussauds Delhiਉਹਨਾਂ ਕਿਹਾ ਕਿ ਉਹਨਾਂ ਦੀ ਦਿਲੀ ੱਿਛਾ ਹੈ ਕਿ ਉਨ੍ਹਾਂ ਦੇ ਮੋਮ ਦਾ ਬੁੱਤ ਸੰਗੀਤ ਦੇ ਕੌਮਾਂਤਰੀ ਪੱਧਰ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਮਾਈਕਲ ਜੈਕਸਨ ਅਤੇ ਐਲਵਿਸ ਪ੍ਰੈਸਲੇ ਦੇ ਵਿੱਚ ਲਗਾਇਆ ਜਾਵੇ। ਉਹਨਾਂ ਮਾਦਾਮ ਤੁਸਾਦ ਦਿੱਲੀ 'ਚ ਤਿਆਰ ਕੀਤੇ ਗਏ ਆਪਣੇ ਬੁੱਤ ਤੋਂ ਪਰਦਾ ਹਟਾਉਂਦਿਆਂ ਕਿਹਾ ਕਿ ਇਹ ਉਹਨਾਂ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਲੰਡਨ ਇਸ ਮਸ਼ਹੂਰ ਮਿਊਜ਼ੀਅਮ ਦੀ ਬ੍ਰਾਂਚ ਇੱਕ ਦਿਨ ਭਾਰਤ 'ਚ ਵੀ ਹੋਵੇਗੀ। Asha Bhosle wax statue unveiled at Madame Tussauds Delhi'ਮੈਂ ੭੦ਵਿਆਂ 'ਚ ਲੰਡਨ ਦਾ ਦੌਰਾ ਕੀਤਾ ਸੀ ਅਤੇ ਮਾਦਾਮ ਤੁਸਾਦਜ਼ ਵੀ ਗਈ ਸੀ। ਜਿਸ ਸਮੇਂ ਮੈਂ ਉਥੇ ਗਈ ਸੀ, ਉਸ ਸਮੇਂ ਉਥੇ ਇਕੋ ਭਾਰਤੀ ਦਾ ਬੁੱਤ ਸੀ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ।' ਉਹਨਾਂ ਦੱਸਿਆ ,''ਜਦੋਂ ਮਿਊਜ਼ੀਅਮ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਬੁੱਤ ਨੂੰ ਕਿਥੇ ਰਖਵਾਉਣਾ ਹੈ ਤਾਂ ਮੈਂ ਕਿਹਾ ਕਿ ਐਲਵਿਸ ਪ੍ਰੈਸਲੇ ਅਤੇ ਮਾਈਕਲ ਜੈਕਸਨ ਵਿਚਕਾਰ ਰੱਖਿਆ ਜਾਵੇ।'' ਉਹਨਾਂ ਨੇ ਆਪਣੇ ਮੋਮ ਦੇ ਬੁੱਤ ਨੂੰ ਮੁਲਕ ਨੂੰ ਸਮਰਪਿਤ ਕਰ ਦਿੱਤਾ ਹੈ। —PTC News

Related Post