ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ

By  Shanker Badra April 25th 2018 02:33 PM -- Updated: April 25th 2018 03:02 PM

ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ:ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ 'ਚ ਜੋਧਪੁਰ ਅਦਾਲਤ ਨੇ 2 ਸਾਥੀਆਂ ਸਮੇਤ ਆਸਾਰਾਮ ਖਿਲਾਫ਼ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।ਇਸ ਮਾਮਲੇ ਦੇ ਵਿੱਚ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਇਸ ਦੇ ਹੀ ਦੋ ਹੋਰ ਜੋਟੀਦਾਰ ਸਿ਼ਲਪੀ ਤੇ ਸ਼ਰਤਚੰਦਰ ਨੂੰ ਵੀ ਅਦਾਲਤ ਨੇ ਦੋਸ਼ੀ ਮੰਨਦੇ ਹੋਏ 20 ਸਾਲ ਦੀ ਸਜ਼ਾ ਸੁਣਾਈ ਹੈ।ਜਦਕਿ ਅਦਾਲਤ ਨੇ ਸ਼ਿਵਾ ਅਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ।ashram-minor-girl-rape-case-asaram- Life imprisonmentਆਸਾਰਾਮ 'ਤੇ ਫੈਸਲੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬੀਤੇ ਦਿਨਾਂ ਤੋਂ ਪੂਰੀ ਤਰ੍ਹਾਂ ਚੌਕਸ ਹੈ।ਜਿਸ ਨੂੰ ਲੈ ਕੇ ਪੁਲਿਸ ਵਲੋਂ ਕੋਰਟ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਹੋਰ ਤਰੀਕਿਆਂ ਤੋਂ ਆਸਾਰਾਮ ਦੇ ਆਗੂਆਂ 'ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।ਕੇਂਦਰ ਨੇ ਆਸਾਰਾਮ ਵਿਰੁਧ ਜੋਧਪੁਰ ਦੀ ਅਦਾਲਤ ਵਿਚ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਹਨ।Asaram convicted in rape case LIVE updates: Godman gets life term, other convicts get 20 years eachਗ੍ਰਹਿ ਮੰਤਰਾਲੇ ਨੇ ਇਕ ਸੰਦੇਸ਼ ਜਾਰੀ ਕਰ ਕੇ ਤਿੰਨ ਸੂਬਿਆਂ ਵਿਚ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਸੀ।ਨਾਲ ਹੀ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੋਈ ਵੀ ਹਿੰਸਾ ਨਾ ਫੈਲਾਏ।ਇਨ੍ਹਾਂ ਤਿੰਨ ਸੂਬਿਆਂ ਵਿਚ ਆਸਾਰਾਮ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਨ ਜਿਸ ਕਰ ਕੇ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਆਸਾਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ashram-minor-girl-rape-case-asaram- Life imprisonmentਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਆਸਾਰਾਮ ਦੇ ਆਸ਼ਰਮ ਵਿਚ ਪੜ੍ਹਾਈ ਕਰ ਰਹੀ ਸੀ।ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਜੋਧਪੁਰ ਦੇ ਮਨਾਈ ਇਲਾਕੇ ਵਿਚ ਸਥਿਤ ਅਪਣੇ ਆਸ਼ਰਮ ਵਿਚ ਉਸ ਨੂੰ ਬੁਲਾਇਆ ਤੇ 15 ਅਗਸਤ 2013 ਦੀ ਰਾਤ ਉਸ ਨਾਲ ਬਲਾਤਕਾਰ ਕੀਤਾ। ashram-minor-girl-rape-case-asaram- Life imprisonmentਆਸਾਰਾਮ ਨੂੰ ਇੰਦੌਰ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਇਕ ਸਤੰਬਰ 2013 ਨੂੰ ਜੋਧਪੁਰ ਲਿਆਂਦਾ ਗਿਆ ਸੀ।ਉਹ ਦੋ ਸਤੰਬਰ 2013 ਤੋਂ ਹੀ ਹਿਰਾਸਤ ਵਿਚ ਹੈ।

-PTCNews

Related Post