ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਕੀਤਾ ਗ੍ਰਿਫਤਾਰ

By  Jashan A April 30th 2019 05:06 PM -- Updated: April 30th 2019 05:20 PM

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਕੀਤਾ ਗ੍ਰਿਫਤਾਰ,ਚੰਡੀਗੜ੍ਹ: ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ 'ਚ ਨਾਮਜ਼ਦ 2 ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਿਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰ ਦਿੱਤੀ।ਤੁਹਾਨੂੰ ਦੱਸ ਦੇਈਏ ਕਿ ਕੇਰਲ ਪੁਲਿਸ ਨੇ ਦੋਹਾਂ ਅਧਿਕਾਰੀਆਂ ਨੂੰ ਕੋਚੀ ਦੇ ਹੋਟਲ ਕਾਸਾ ਲਿੰਦਾ ਤੋਂ ਗ੍ਰਿਫਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਪਿਛਲੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।

ਹੋਰ ਪੜ੍ਹੋ:ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ

ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ। ਜਿਸ ਤੋਂ ਬਾਅਦ ਇਹ ਦੋਵੇਂ ਪੁਲਿਸ ਅਧਿਕਾਰੀ ਫਰਾਰ ਹੋ ਗਏ ਸਨ।

-PTC News

Related Post