ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ

ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ

ਮੋਹਾਲੀ ਅਦਾਲਤ ਨੇ 6 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਲੁਧਿਆਣਾ: ਸਮਰਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ, ਜਦੋ ਉਹਨਾਂ ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਪੁਲਿਸ ਨੇ ਲੋੜੀਂਦਾ ਮੁਖਬਰ ਕਾਬੂ ਕੀਤਾ। ਪੁਲਿਸ ਨੇ ਸੁਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੌਸ਼ਿਹਰਾ ਖੁਰਦ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ। ਜਿਸ ਦੌਰਾਨ ਅੱਜ ਉਸ ਨੂੰ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਸ ਦੀ ਸੁਣਵਾਈ ਕਰਦਿਆਂ ਮੋਹਾਲੀ ਅਦਾਲਤ ਨੇ ਸੁਰਿੰਦਰ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

fth
ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ

ਇਸ ਮਾਮਲੇ ਵਿੱਚ ਪਟਿਆਲਾ ਦੇ ਐੈੱਸ.ਐੈੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ ਏ.ਐੈੱਸ.ਆਈ. ਜੋਗਿੰਦਰ ਸਿੰਘ ਅਤੇ ਏ.ਐੈੱਸ.ਆਈ. ਰਾਜਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੌਸ਼ਿਹਰਾ ਖੁਰਦ ਖਿਲਾਫ ਕੇਸ ਦਰਜ ਕੀਤਾ ਸੀ।

ਹੋਰ ਪੜ੍ਹੋ:ਦਿੱਲੀ ਪੁਲਿਸ ਨੇ 3 ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੇਤ ਕੀਤਾ ਕਾਬੂ

ਕੀ ਹੈ ਪੂਰਾ ਮਾਮਲਾ:

ਦੱਸ ਦੇਈਏ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਬੀਤੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।

fth
ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ

ਜਿਸ ਤੋਂ ਬਾਅਦ ਬੀਤੇ ਐਤਵਾਰ ਨੂੰ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ।

-PTC News