ਅਟਾਰੀ: BSF ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ, 4 ਪੈਕੇਟ ਹੈਰੋਇਨ ਹੋਈ ਬਰਾਮਦ: ਸੂਤਰ

By  Jashan A October 16th 2019 09:01 PM

ਅਟਾਰੀ: BSF ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ, 4 ਪੈਕੇਟ ਹੈਰੋਇਨ ਹੋਈ ਬਰਾਮਦ: ਸੂਤਰ,ਅਟਾਰੀ: ਅਟਾਰੀ ਨਜ਼ਦੀਕ ਰੇਲਵੇ ਟ੍ਰੈਕ ਦੇ ਕੋਲ ਗੇਟ ਨੰਬਰ 103 'ਤੇ ਬੀ ਐੱਸ ਐੱਫ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਘੁਸਪੈਠੀਆ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੂਤਰਾਂ ਮੁਤਾਬਕ ਇਸ ਘੁਸਪੈਠੀਏ ਤੋਂ ਚਾਰ ਪੈਕੇਟ ਹੈਰੋਇਨ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਜਾ ਰਹੀ।

-PTC News

Related Post