ATM ਦੀ ਖੋਜ ਕਰਨ ਵਾਲੇ ਇਸ ਸ਼ਖ਼ਸ ਨੇ ਉਸੇ ਹਸਪਤਾਲ 'ਚ ਲਗਾਈ ATM ਮਸ਼ੀਨ , ਜਿੱਥੇ 1925 'ਚ ਹੋਇਆ ਸੀ ਜਨਮ

By  Shanker Badra August 11th 2021 12:46 PM

ਅੱਜ ਹਰ ਬੈਂਕ ਅੰਦਰ ਅਤੇ ਹੋਰ ਪ੍ਰਮੁੱਖ ਸਥਾਨਾਂ 'ਤੇ ਪੈਸੇ ਕਢਾਉਣ ਵਾਲੀ ਮਸ਼ੀਨ ਯਾਨੀ ਆਟੋਮੈਟਿਕ ਟੇਲਰ ਮਸ਼ੀਨਨ (ATM) ਦਿਖਾਈ ਦਿੰਦੀ ਹੈ। ਇਸ ਮਸ਼ੀਨ ਦੀ ਮਦਦ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਕਾਰਡ ਦੀ ਵਰਤੋਂ ਕਰਕੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਸਕਦਾ ਹੈ। ਏਟੀਐਮ ਦੀ ਖੋਜ 1965 ਵਿੱਚ ਜੌਹਨ ਐਡਰੀਅਨ ਸ਼ੈਫਰਡ ਬੈਰਨ ਵੱਲੋਂ ਕੀਤੀ ਗਈ ਸੀ। [caption id="attachment_522385" align="aligncenter" width="300"] ATM ਦੀ ਖੋਜ ਕਰਨ ਵਾਲੇ ਇਸ ਸ਼ਖ਼ਸ ਨੇ ਉਸੇ ਹਸਪਤਾਲ 'ਚ ਲਗਾਈ ATM ਮਸ਼ੀਨ , ਜਿੱਥੇ 1925 'ਚ ਹੋਇਆ ਸੀ ਜਨਮ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ ਜਾਣਕਾਰੀ ਅਨੁਸਾਰ ਪਹਿਲਾ ਏਟੀਐਮ 1967 ਵਿੱਚ ਲੰਡਨ ਦੇ ਬਾਰਕਲੇਜ਼ ਬੈਂਕ ਵਿੱਚ ਸਥਾਪਤ ਕੀਤਾ ਗਿਆ ਸੀ। ਸ਼ੈਫਰਡ ਬੈਰਨ ਦਾ ਜਨਮ ਮੇਘਾਲਿਆ ਦੇ ਇੱਕ ਹਸਪਤਾਲ ਵਿੱਚ 1925 ਵਿੱਚ ਹੋਇਆ ਸੀ। ਏਟੀਐਮ ਦੀ ਖੋਜ ਦੇ 53 ਸਾਲਾਂ ਬਾਅਦ ਹੁਣ ਇਸ ਹਸਪਤਾਲ ਵਿੱਚ ਏਟੀਐਮ ਲਗਾਇਆ ਗਿਆ ਹੈ। ਇਹ ਏਟੀਐਮ ਭਾਰਤੀ ਸਟੇਟ ਬੈਂਕ ਨੇ ਲਗਾਇਆ ਹੈ। ਮੇਘਾਲਿਆ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਐਸਬੀਆਈ ਨੇ 7 ਅਗਸਤ ਨੂੰ ਡਾ. ਐਚ. ਗੋਰਡਨ ਰੌਬਰਟਸ ਹਸਪਤਾਲ ਵਿੱਚ ਇੱਕ ਏਟੀਐਮ ਲਗਾਇਆ ਹੈ। [caption id="attachment_522383" align="aligncenter" width="294"] ATM ਦੀ ਖੋਜ ਕਰਨ ਵਾਲੇ ਇਸ ਸ਼ਖ਼ਸ ਨੇ ਉਸੇ ਹਸਪਤਾਲ 'ਚ ਲਗਾਈ ATM ਮਸ਼ੀਨ , ਜਿੱਥੇ 1925 'ਚ ਹੋਇਆ ਸੀ ਜਨਮ[/caption] ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਰੋਕੇਨ ਨੋਂਗਰਾਮ ਨੇ ਦੱਸਿਆ ਕਿ ਅਗਲੇ ਸਾਲ ਇਹ ਹਸਪਤਾਲ 100 ਸਾਲ ਦਾ ਹੋ ਜਾਵੇਗਾ। ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਅਸੀਂ ਸਟੇਟ ਬੈਂਕ ਆਫ਼ ਇੰਡੀਆ ਨੂੰ ਹਸਪਤਾਲ ਦੇ ਵਿਹੜੇ ਵਿੱਚ ਏਟੀਐਮ ਲਗਾਉਣ ਦੀ ਬੇਨਤੀ ਕੀਤੀ। ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਬੈਂਕ ਨੇ ਹਸਪਤਾਲ ਅੰਦਰ ਇੱਕ ਏਟੀਐਮ ਲਗਾਇਆ ਹੈ। ਇਹ ਹਸਪਤਾਲ ਸ਼ਿਲਾਂਗ, ਮੇਘਾਲਿਆ ਵਿੱਚ ਸਥਿਤ ਹੈ। [caption id="attachment_522388" align="aligncenter" width="300"] ATM ਦੀ ਖੋਜ ਕਰਨ ਵਾਲੇ ਇਸ ਸ਼ਖ਼ਸ ਨੇ ਉਸੇ ਹਸਪਤਾਲ 'ਚ ਲਗਾਈ ATM ਮਸ਼ੀਨ , ਜਿੱਥੇ 1925 'ਚ ਹੋਇਆ ਸੀ ਜਨਮ[/caption] ਨੋਂਗਰਾਮ ਨੇ ਕਿਹਾ ਕਿ ਇਸ ਏਟੀਐਮ ਦੀ ਸਥਾਪਨਾ ਨਾਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੂੰ ਬਹੁਤ ਸਹੂਲਤ ਮਿਲੇਗੀ। ਉਨ੍ਹਾਂ ਨੇ ਏਟੀਐਮ ਲਗਾਉਣ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਐਸਬੀਆਈ ਪ੍ਰਬੰਧਨ ਦਾ ਧੰਨਵਾਦ ਵੀ ਕੀਤਾ। ਨੋਂਗਰਾਮ ਨੇ ਕਿਹਾ ਕਿ ਇਹ ਏਟੀਐਮ ਇਸ ਲਈ ਵੀ ਖ਼ਾਸ ਹੈ ,ਕਿਉਂਕਿ ਇਸ ਦੇ ਖੋਜੀ ਦਾ ਜਨਮ 96 ਸਾਲ ਪਹਿਲਾਂ ਇਸ ਹਸਪਤਾਲ ਵਿੱਚ ਹੋਇਆ ਸੀ। ਸ਼ੇਫਰਡ ਬੈਰਨ ਦੀ 2010 ਵਿੱਚ ਸਕੌਡਲੈਂਡ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। -PTCNews

Related Post