ਸਿੱਖ ਬੱਚੇ ਨੇ ਜਿੱਤੀ ਕਾਨੂੰਨੀ ਜੰਗ

By  Joshi September 20th 2017 12:05 PM -- Updated: September 20th 2017 12:14 PM

ਸਿੱਖ ਬੱਚੇ ਨੇ ਜਿੱਤੀ ਕਾਨੂੰਨੀ ਜੰਗ australia turban sikh:5 YO boy wins right to wear turban in australian school

australia turban sikh:5 YO boy wins right to wear turban in australian school

ਆਸਟ੍ਰੇਲੀਆ ਵਿਚ ਇਕ ਸਿੱਖ ਪਰਿਵਾਰ ਨੇ ਇਕ ਈਸਾਈ ਸਕੂਲ ਦੇ ਖਿਲਾਫ ਕਾਨੂੰਨੀ ਲੜਾਈ ਜਿੱਤੀ ਜਿਸ ਨੂੰ ਉਸਦੀ ਪੱਗ ਦੇ ਕਾਰਨ  ਆਪਣੇ ਪੰਜ ਸਾਲ ਦੇ ਪੁੱਤਰ ਨੂੰ ਸਕੂਲ 'ਚ ਭਰਤੀ ਤੋਂ ਇਨਕਾਰ ਸਹਿਣਾ ਪਿਆ ਸੀ।।

australia turban sikh:5 YO boy wins right to wear turban in australian schoolਸਿਦਕ ਸਿੰਘ ਅਰੋੜਾ, ਇਹ ਬੱਚਾ ਇਸ ਸਾਲ ਮੇਲਬੋਰਨ ਦੇ ਉੱਤਰ-ਪੱਛਮ ਵਿੱਚ ਮੇਲਟੋਨ ਕ੍ਰਿਸਚਨ ਕਾਲਜ (ਐਮ ਸੀ ਸੀ) ਵਿੱਚ ਪ੍ਰੈਪਰਟਰੀ ਕਲਾਸਾਂ ਸ਼ੁਰੂ ਕਰਨ ਵਾਲਾ ਸੀ। ਪਰ ਉਸ ਦੇ ਪਟਕੇ ਨੂੰ ਸਕੂਲ ਯੂਨੀਫਾਰਮ 'ਚ ਫਿੱਟ ਨਹੀਂ ਬੈਠਦਾ ਦੱਸਿਆ ਗਿਆ ਸੀ। ਸਕੂਲ ਦੇ ਅਨੁਸਾਰ ਉਹਨਾਂ ਦੇ ਵਿਦਿਆਰਥੀਆਂ ਨੁੰ ਸਿਰ ਢੱਕਣ ਲਈ ਕਿਸੇ ਵੀ ਕਿਸਮ ਦਾ ਧਾਰਮਿਕ ਕੱਪੜਾ ਪਹਿਣਨ ਦੀ ਇਜਾਜ਼ਤ ਨਹੀਂ ਹੈ।

australia turban sikh:5 YO boy wins right to wear turban in australian schoolਅਰੋੜਾ ਦੇ ਪਿਤਾ ਅਤੇ ਉਸ ਦੀ ਪਤਨੀ (ਬੱਚੇ ਦੀ ਮਾਂ) ਨੇ ਕਿਹਾ ਕਿ ਸਕੂਲ ਨੇ ਸਾਲ 2016 ਵਿਚ ਬੱਚੇ ਨੂੰ 'ਪਟਕਾ' ਪਹਿਨਣ ਦੀ ਆਗਿਆ ਨਾ ਦੇਣ ਕਰਕੇ ਬਰਾਬਰ ਅਵਸਰ ਕਾਨੂੰਨ ਦੀ ਉਲੰਘਣਾ ਕੀਤੀ ਸੀ।

australia turban sikh:5 YO boy wins right to wear turban in australian schoolਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰੀਬਿਊਨਲ (ਵੀ ਸੀ ਏ ਟੀ) ਨੇ ਮਾਪਿਆਂ ਦੇ ਪੱਖ ਵਿਚ ਫੈਸਲਾ ਕੀਤਾ, ਜਿਸ ਵਿਚ ਪਤਾ ਲੱਗਾ ਕਿ ਸਕੂਲ ਨੇ ਵਿਦਿਆਰਥੀ ਨਾਲ ਵਿਤਕਰਾ ਕੀਤਾ ਹੈ।

"ਜਦ ਕਿ ਐਮਸੀਸੀ ਇਕ ਈਸਾਈ ਸਕੂਲ ਹੈ, ਇਸ ਕੋਲ ਇਕ ਖੁੱਲ੍ਹਾ ਨਾਮਾਂਕਨ ਨੀਤੀ ਹੈ, ਜੋ ਕਿ - ਹੋਰਨਾਂ ਧਰਮਾਂ ਦੇ ਵਿਦਿਆਰਥੀਆਂ ਦੇ ਦਾਖਲੇ ਨੂੰ ਸਵੀਕਾਰ ਕਰ ਰਿਹਾ ਹੈ," ਵੀਸੀਏਟੀ ਮੈਂਬਰ ਜੂਲੀ ਗ੍ਰਿੰਗਰ ਨੇ ਪਤਾ ਲਗਾਇਆ। "ਸਕੂਲ ਭਾਈਚਾਰੇ ਦੇ ੫੦ ਪ੍ਰਤੀਸ਼ਤ ਤੋਂ ਥੋੜੇ ਜਿੰਨੇ ਲੋਕ ਸਪਸ਼ਟ ਤੌਰ ਤੇ ਈਸਾਈ ਨਹੀਂ ਹਨ"। ਰਿਪੋਰਟ ਵਿੱਚ ਕਿਹਾ ਗਿਆ ਹੈ।

ਗ੍ਰਿੰਗਰ ਨੇ ਮਾਪਿਆਂ ਅਤੇ ਸਕੂਲ ਨੂੰ ਹੁਕਮ ਦਿੱਤਾ ਕਿ ਉਹ ਇੱਕ ਮਸਲੇ 'ਤੇ ਬੈਠ ਕੇ ਇਸ ਸਥਿਤੀ ਨੂੰ ਹੱਲ ਕਰਨ।

—PTC News

Related Post