ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ , ਇੱਕ ਬਰੀ

By  Shanker Badra June 18th 2019 05:27 PM

ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ , ਇੱਕ ਬਰੀ:ਇਲਾਹਾਬਾਦ : ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ 'ਚ ਕਰੀਬ 14 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ 'ਚ ਇਲਾਹਾਬਾਦ ਦੀ ਸਪੈਸ਼ਲ ਟ੍ਰਾਇਲ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਇੱਕ ਦੋਸ਼ੀ ਮੁਹੰਮਦ ਅਜ਼ੀਜ਼ ਨੂੰ ਨੂੰ ਬਰੀ ਕਰ ਦਿੱਤਾ ਹੈ।

Ayodhya Terror Attack Verdict : Life imprisonment to four accused, acquits one person ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ , ਇੱਕ ਬਰੀ

ਇਸ ਮਾਮਲੇ 'ਚ ਵਿਸ਼ੇਸ਼ ਕੋਰਟ ਨੇ ਮੁਹੰਮਦ ਅਜ਼ੀਜ਼ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕੀਤਾ ਹੈ।ਉੱਥੇ ਇਰਫਾਨ, ਮੁਹੰਮਦ ਸ਼ਕੀਲ, ਮੁਹੰਮਦ ਨਫੀਸ, ਆਸਿਫ, ਇਕਬਾਲ ਉਰਫ ਫਾਰੂਖ ਨੂੰ ਉਮਰ ਕੈਦ ਦੀ ਸਜ਼ਾ ਸਮੇਤ ਢਾਈ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

Ayodhya Terror Attack Verdict : Life imprisonment to four accused, acquits one person ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ , ਇੱਕ ਬਰੀ

ਅਯੁੱਧਿਆ ਦੀ ਰਾਮ ਜਨਮ ਭੂਮੀ 'ਚ 5 ਜੁਲਾਈ 2005 ਨੂੰ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਨੈਨੀ ਜੇਲ੍ਹ ਸਥਿਤ ਵਿਸ਼ੇਸ਼ ਅਦਾਲਤ 'ਚ ਸੁਣਵਾਈ ਪੂਰੀ ਹੋਈ ਸੀ। 2006 'ਚ ਫੈਜ਼ਾਬਾਦ ਤੋਂ ਇਲਾਹਾਬਾਦ ਦੀ ਜ਼ਿਲ੍ਹਾ ਅਦਾਲਤ 'ਚ ਤਬਦੀਲ ਹੋਏ ਇਸ ਮਾਮਲੇ ਦੀ ਸੁਣਵਾਈ ਸੁਰੱਖਿਆ ਕਾਰਨਾਂ ਕਰਕੇ ਨੈਨੀ ਸੈਂਟਰਲ ਜੇਲ੍ਹ 'ਚ ਹੀ ਚੱਲ ਰਹੀ ਸੀ।ਇਸ ਕੇਸ ਦੀ ਸੁਣਵਾਈ 9 ਜੂਨ ਨੂੰ ਪੂਰੀ ਹੋ ਗਈ ਸੀ ਅਤੇ ਫ਼ੈਸਲੇ ਲਈ 18 ਜੂਨ ਦੀ ਤਾਰੀਕ ਤੈਅ ਕੀਤੀ ਗਈ ਸੀ।

Ayodhya Terror Attack Verdict : Life imprisonment to four accused, acquits one person ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ , ਇੱਕ ਬਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਗਰੂਰ : ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਪੱਕੇ ਧਰਨੇ ਦਾ ਐਲਾਨ

ਜ਼ਿਕਰਯੋਗ ਹੈ ਕਿ 5 ਜੁਲਾਈ 2005 ਨੂੰ ਇਸਲਾਮਿਕ ਅੱਤਵਾਦੀ ਸੰਗਠਨ ਲਕਸ਼ਰ ਏ ਤੋਇਬਾ ਦੇ ਪੰਜ ਅੱਤਵਾਦੀਆਂ ਨੇ ਅਯੋਧਿਆ ਸਥਿਤ ਰਾਮ ਜਨਮ ਭੂਮੀ ਕੰਪਲੈਕਸ ਦੀ ਦੀਵਾਰ ਉੱਤੇ ਧਮਾਕਾਖੇਜ ਸਮੱਗਰੀ ਭਰੀ ਜੀਪ ਨਾਲ ਟੱਕਰ ਮਾਰੀ ਸੀ।ਜਿਸ ਤੋਂ ਬਾਅਦ ਮੁਕਾਬਲੇ ਵਿੱਚ ਉਥੇ ਤੈਨਾਤ ਸੁਰੱਖਿਆ ਬਲ ਨੇ ਸਾਰੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਜਦਕਿ ਇੱਕ ਨਾਗਰਿਕ ਅੱਤਵਾਦੀਆਂ ਵੱਲੋਂ ਗ੍ਰੇਨੇਡ ਹਮਲੇ ਵਿੱਚ ਮਾਰਿਆ ਗਿਆ ਸੀ।ਇਸ ਦੌਰਾਨ ਸੀਆਰਪੀਐਫ ਦੇ ਸੱਤ ਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਏ ਸਨ।

-PTCNews

Related Post