ਰਾਜ ਸਭਾ 'ਚ ਗਰਜੇ ਬਲਵਿੰਦਰ ਸਿੰਘ ਭੂੰਦੜ ਕਿਹਾ ਜੈ ਜਵਾਨ ਜੈ ਕਿਸਾਨ, ਤਾਂ ਹੀ ਤਾਂ ਹੈ ਹਿੰਦੁਸਤਾਨ

By  Jagroop Kaur February 5th 2021 03:52 PM -- Updated: February 5th 2021 03:59 PM

ਨਵੀਂ ਦਿੱਲੀ,ਕਿਸਾਨੀ ਬਿੱਲਾਂ ਦਾ ਮੁੱਦਾ ਜਿਥੇ ਦਿੱਲੀ ਦੀਆਂ ਸਰਹੱਦਾਂ ਤੋਂ ਦੇਸ਼ ਵਿਦੇਸ਼ 'ਚ ਤਾਂ ਉਠਿਆ ਹੈ ਹੀ ਉਥੇ ਹੀ ਅੱਜ ਇਹ ਮੁੱਦਾ ਰਾਜ ਸਭਾ 'ਚ ਜਿਥੇ ਸ਼ਿਰੋਮਣੀ ਅਕਾਲੀ ਦਲ ਲੀਡਰ ਅਤੇ ਰਾਜ ਸਭ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਬੋਲਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਕਰਕੇ ਹੀ ਕਿਸਾਨ 72 ਦਿਨਾਂ ਤੋਂ ਸੜਕਾਂ 'ਤੇ ਬੈਠੇ ਹਨ, ਹੁਣ ਤਕ 190 ਕਿਸਾਨ ਸ਼ਹੀਦ ਹੋ ਗਏ ਹਨ।

ਰਾਜ ਸਭਾ 'ਚ ਗਰਜੇ ਬਲਵਿੰਦਰ ਸਿੰਘ ਭੂੰਦੜ ਕਿਹਾ ਜੈ ਜਵਾਨ ਜੈ ਕਿਸਾਨ , ਤਾਂ ਹੀ ਤਾਂ ਹੈ ਹਿੰਦੁਸਤਾਨ ,

ਕਾਨੂੰਨ 'ਚ ਸਰਕਾਰ ਦਾ ਲੁਕਵਾਂ ਏਜੰਡਾ ਹੈ, ਐਮ. ਐਸ. ਪੀ. ਦੀ ਗਾਰੰਟੀ ਨਾ ਮਿਲਣ ਕਾਰਨ ਕਿਸਾਨ ਬਰਬਾਦ ਹੋ ਜਾਵੇਗਾ ਅਤੇ ਵੱਡੀਆਂ ਕੰਪਨੀਆਂ ਆਪਣੀਆਂ ਮਨਮਰਜ਼ੀਆਂ ਕਰਨਗੀਆਂ। ਕਿਸਾਨ ਐਮ.ਐਸ.ਪੀ. ਦੀ ਗਾਰੰਟੀ ਚਾਹੁੰਦੇ ਹਨ।

Also Read | Karan Johar, Akshay Kumar and B-stars use #IndiaAgainstPropaganda, netizens criticise

ਸਰਕਾਰ ਗਾਰੰਟਿਡ ਐਮ.ਐਸ.ਪੀ. ਵਲ ਧਿਆਨ ਨਹੀਂ ਦੇ ਰਹੀ। ਵੱਡੀਆਂ ਕੰਪਨੀਆਂ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲੈਣਗੀਆਂ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਕੇ ਸਰਕਾਰ ਦੋਬਾਰਾ ਕਿਸਾਨਾਂ ਨਾਲ ਗੱਲਬਾਤ ਕਰੇ। ਕਿਸਾਨਾਂ ਨੂੰ ਦੁਸ਼ਮਣ ਨਾ ਸਮਝਿਆ ਜਾਵੇ।ਜ਼ਿਕਰਯੋਗ ਹੈ ਕਿ ਰਾਜ ਸਭ 'ਚ ਇਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ 'ਤੇ ਬੋਲਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਜੇ ਇਹ ਕਾਨੂੰਨ ਲਾਗੂ ਕੀਤੇ ਗਏ ਤਾਂ ਹੋਰ ਲੋਕ ਉਨ੍ਹਾਂ ਦੀ ਜ਼ਮੀਨ ‘ਤੇ ਕਬਜ਼ਾ ਕਰ ਲੈਣਗੇ। ਮੈਨੂੰ ਦੱਸੋ ਕਿ ਜੇ ਖੇਤੀਬਾੜੀ ਕਾਨੂੰਨ ਵਿਚ ਇੱਕ ਵੀ ਵਿਵਸਥਾ ਹੈ ਕਿ ਕੋਈ ਵੀ ਵਪਾਰੀ ਕਿਸੇ ਵੀ ਕਿਸਾਨ ਦੀ ਜ਼ਮੀਨ ਖੋਹ ਸਕਦਾ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਕਿਸੇ ਸੋਧ ਲਈ ਤਿਆਰ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪੂਰਾ ਕਾਨੂੰਨ ਮਾੜਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੰਮਰਾਹ ਕੀਤਾ ਗਿਆ ਹੈ ਕਿ ਜ਼ਮੀਨ ‘ਤੇ ਕਬਜ਼ਾ ਕਰ ਲਿਆ ਜਾਵੇਗਾ। ਤੋਮਰ ਨੇ ਕਿਹਾ ਕਿ ਸਿਰਫ ਇੱਕ ਰਾਜ ਨੂੰ ਇਸ ਨਾਲ ਸਮੱਸਿਆ ਹਨ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ।

Related Post