ਜਦ ਇੱਕ ਕੇਲੇ ਦਾ ਬਿੱਲ ਆਇਆ 87,000 ਰੁਪਏ,ਔਰਤ ਦੇ ਉੱਡੇ ਹੋਸ਼

By  Shanker Badra April 20th 2018 12:33 PM

ਜਦ ਇੱਕ ਕੇਲੇ ਦਾ ਬਿੱਲ ਆਇਆ 87,000 ਰੁਪਏ,ਔਰਤ ਦੇ ਉੱਡੇ ਹੋਸ਼:ਇੱਕ ਕੇਲੇ ਦੇ ਲਈ ਤੁਹਾਨੂੰ ਜੇਕਰ ਹਜ਼ਾਰਾਂ ਰੁਪਇਆਂ ਦਾ ਬਿਲ ਆ ਜਾਵੇ ਤਾਂ ਆਪ ਦੀ ਪ੍ਰਤੀਕ੍ਰਿਆ ਕੀ ਹੋਵੇਗੀ ? ਨਿਸ਼ਚਿਤ ਤੌਰ 'ਤੇ ਤੁਸੀਂ ਹੈਰਾਨ ਹੋ ਜਾਵੋਗੇ।Banana bill 87,000 to woman in Britainਅਜਿਹਾ ਹੀ ਕੁਝ ਬਰਤਾਨੀਆ ਦੇ ਨੌਟਿੰਘਮ ਦੀ ਇੱਕ ਔਰਤ ਦੇ ਨਾਲ ਹੋਇਆ ਹੈ।ਬੌਬੀ ਗਾਰਡਨ ਨਾਂ ਦੀ ਇਸ ਔਰਤ ਨੇ ਬਰਤਾਨੀਆ ਸਥਿਤ ਸੁਪਰਮਾਰਕਿਟ ਚੇਨ ਤੋਂ ਆਨਲਾਈਨ ਖਰੀਦਦਾਰੀ ਕੀਤੀ ਸੀ,ਜਦ ਔਰਤ ਨੇ ਆਰਡਰ ਕੀਤਾ ਸੀ ਤਾਂ ਸਮਾਨ ਦਾ ਬਿਲ 100 ਪੌਂਡ ਤੋਂ ਵੀ ਘੱਟ ਸੀ,ਲੇਕਿਨ ਜਦ ਸਮਾਨ ਉਨ੍ਹਾਂ ਦੇ ਘਰ ਡਿਲੀਵਰ ਕੀਤਾ ਗਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।Banana bill 87,000 to woman in Britainਦਰਅਸਲ,ਬੌਬੀ ਨੂੰ ਸਿਰਫ ਇੱਕ ਕੇਲੇ ਦੇ ਲਈ 930.11 ਪੌਂਡ ਯਾਨੀ ਕਰੀਬ 87 ਹਜ਼ਾਰ ਰੁਪਏ ਦਾ ਬਿਲ ਫੜਾ ਦਿੱਤਾ ਗਿਆ।ਜਿਸ ਦੀ ਕੀਮਤ ਆਮ ਤੌਰ 'ਤੇ 11 ਪੇਂਸ ਹੈ।ਬੌਬੀ ਨੇ ਗਲਤ ਬਿਲ ਦਿੱਤੇ ਜਾਣ ਦੀ ਘਟਨਾ ਦਾ ਟਵਿਟਰ 'ਤੇ ਸ਼ਿਕਾਇਤੀ ਲਹਿਜੇ ਵਿਚ ਜ਼ਿਕਰ ਕੀਤਾ।ਉਨ੍ਹਾਂ ਨੇ ਇਕ ਇਕ ਸਮਾਨ ਦੇ ਵਜ਼ਨ ਅਤੇ ਉਸ 'ਤੇ ਆਏ ਬਿਲ ਦਾ ਬਿਓਰਾ ਸ਼ੇਅਰ ਕੀਤਾ ਹੈ।Banana bill 87,000 to woman in Britainਉਨ੍ਹਾਂ ਨੇ ਟਵੀਟ ਕੀਤਾ ਕਿ ਮੈਨੂੰ ਆਨਲਾਈਨ ਖਰੀਦਿਆ ਸਮਾਨ ਮਿਲਿਆ।ਇਕ ਕੇਲੇ ਦੇ ਲਈ ਮੇਰੇ ਕੋਲੋਂ 930.11 ਚਾਰਜ ਕੀਤੇ ਗਏ।ਸੁਪਰਮਾਰਕਿਟ ਚੇਨ ਨੇ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਬਿਲ ਬਣਾਉਣ ਵਿਚ ਉਨ੍ਹਾਂ ਕੋਲੋਂ ਗਲਤੀ ਹੋਈ ਹੈ।

-PTCNews

Related Post