ਸਰਕਾਰੀ ਬੈਂਕ ਆਪਣੇ ਖਾਤਾਧਾਰਕਾਂ ਲਈ ਜਾਰੀ ਕਰਨਗੇ ਖ਼ਾਸ ਕਾਰਡ

By  Jagroop Kaur November 10th 2020 09:39 PM

ਸਰਕਾਰੀ ਬੈਂਕ ਆਪਣੇ ਖ਼ਤਾਧਾਰਕਾਂ ਲਈ ਜਲਦ ਹੀ ਰੁਪੈ ਕਾਰਡ ਹੀ ਜਾਰੀ ਕਰਨ ਵਾਲੀ ਹੈ । ਇੱਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨਿਰਮਾਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਬੈਂਕ ਸਿਰਫ ਰੁਪੈ ਕਾਰਡ ਜਾਰੀ ਕਰਨ 'ਤੇ ਹੀ ਜ਼ੋਰ ਦੇਣ ਕਿਉਂਕਿ ਰੁਪੈ ਕਾਰਡ ਨੈੱਟਵਰਕ ਵਿਸ਼ਵ ਪੱਧਰੀ ਬਣ ਰਿਹਾ ਹੈ ਇਸ ਲਈ ਭਾਰਤੀ ਖ਼ਾਤਾਧਾਰਕਾਂ ਨੂੰ ਹੋਰ ਕਾਰਡ ਪੇਸ਼ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਦਾ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਇਸ ਨਾਲ ਕਾਰਡ ਨੈੱਟਵਰਕ ਵੀਜ਼ਾ ਅਤੇ ਮਾਸਟਰਕਾਰਡ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਸ ਸਾਲ ਜਨਵਰੀ ਤੋਂ ਭਾਰਤ 'ਚ ਕੁੱਲ 87.2 ਕਰੋੜ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਚੋਂ ਤਕਰੀਬਨ 60 ਕਰੋੜ ਰੁਪੈ ਕਾਰਡ ਜਾਰੀ ਹੋਏ ਹਨ। ਭਾਰਤ 'ਚ ਇਹ ਕਾਰਡ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵੱਲੋਂ ਪੇਸ਼ ਕੀਤਾ ਗਿਆ ਹੈ।

Know More About RuPay Card - क्या है रूपे कार्ड, जिससे सरकारी कर्मचारियों  को मिलेगा 10 हजार का ब्याज मुक्त एडवांस | Patrika Newsਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖੁੱਲ੍ਹਣ ਵਾਲੇ ਖਾਤੇ ਨਾਲ ਰੁਪੈ ਕਾਰਡਾਂ ਹੀ ਦੇਣ ਨਾਲ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਭਾਰਤੀ ਬੈਂਕ ਸੰਘ ਦੀ ਸਾਲਾਨਾ ਬੈਠਕ ਨੂੰ ਸੰਬੋਧਨ ਕਰਦੇ ਸੀਤਾਰਮਨ ਨੇ ਕਿਹਾ ਕਿ ਜੋ ਕੋਈ ਵੀ ਤੁਹਾਡੇ ਤੋਂ ਕਾਰਡ ਮੰਗਦਾ ਹੈ ਉਸ ਨੂੰ ਰੁਪੈ ਕਾਰਡ ਹੀ ਜਾਰੀ ਕੀਤਾ ਜਾਵੇ। ਇਸ ਨਾਲ ਐੱਨ. ਪੀ. ਸੀ. ਆਈ. ਨੂੰ ਵਿਸ਼ਵ ਪੱਧਰੀ ਬਰਾਂਡ ਬਣਾਉਣ 'ਚ ਮਦਦ ਮਿਲੇਗੀ।

ਹੋਰ ਪੜ੍ਹੋ :ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਹੋਈ ਮੌਤ,ਸਸਕਾਰ ਤੋਂ ਬਾਅਦ ਜੋ ਹੋਇਆ,ਜਾਣਕੇ ਉੱਡੇ ਸਭ ਦੇ ਹੋਸ਼

ਖਾਤਾਧਾਰਕਾਂ ਲਈ ਜਾਰੀ ਕਰਨਗੇ ਖ਼ਾਸ ਕਾਰਡ

Related Post