ਬਾਰਸਿਲੋਨਾ ਤੇ ਹਮਲਾ : ਬਾਰਸਿਲੋਨਾ 'ਚ ਇੱਕ ਅੱਤਵਾਦੀ ਹਮਲੇ ਦੌਰਾਨ ਪੈਦਲ ਚੱਲਣ ਵਾਲੇ ਕਈ ਲੋਕਾਂ ਨੂੰ ਇੱਕ ਤੇਜ਼ ਰਫਤਾਰ ਵੈਨ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਹੈ।ਹਮਲੇ ਕਾਰਨ ਨਾਲ ਉੱਥੋਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਔਖੀ ਘੜੀ ਵਿੱਚ ਸਿੱਖ ਕੌਮ ਨੇ ਇੱਕ ਵਾਰ ਫਿਰ ਆਪਣਾ ਸੇਵਾ ਧਰਮ ਨਿਭਾਉਂਦੇ ਹੋਏ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ।
ਬਾਰਸਿਲੋਨਾ ਦੇ ਗੁਰਦੁਆਰਿਆਂ ਵਿੱਚ ਸ਼ਰਨ ਦੇ ਨਾਲ ਪੀੜਿਤਾਂ ਨੂੰ ਹਰ ਤਰ੍ਹਾਂ ਦੀ ਮੁੱਢਲੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਪੰਜਾਬ ਦੇ ਹਰਜ਼ਿੰਦਰ ਸਿੰਘ ਕੁਰੇਜ਼ੇ ਨੇ ਟਵੀਟ ਕੀਤਾ ਹੈ ਕਿ ਸਪੈਨਿਸ਼ ਸ਼ਹਿਰ ਵਿੱਚ ਜੇ ਕਿਸੇ ਨੂੰ ਪਨਾਹ , ਭੋਜਨ ਆਦਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਬੇਝਿਜਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਸਭ ਨੂੰ ਖੁੱਲਾ ਸੱਦਾ ਹੈ" ਉਹਨਾਂ ਦੀ ਇਸ ਪੋਸਟ ਨੂੰ ੪੫੦੦ ਵਾਰ ਦੁਹਰਾਇਆ ਗਿਆ ਹੈ ਅਤੇ ੨੦੦ ਤੋਂ ਜ਼ਿਆਦਾ ਲੋਕਾਂ ਨੇ ਇਸ ਉੱਪਰ ਆਪਣੀ ਟਿੱਪਣੀ ਕੀਤੀ ਹੈ।
"ਸਿੱਖ ਕੌਮ ਨੇ ਹਮੇਸ਼ਾ ਤ੍ਰਾਸਦੀ ਅਤੇ ਬੇਰਹਿਮੀ ਹੰਢਾ ਰਹੀ ਮਨੁੱਖਤਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮਾਣ ਵਾਲੀ ਗੱਲ ਹੈ।" ਚਸ ਪੀਪਸ ਨੇ ਟਵੀਟ ਕੀਤਾ।
ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਕਿਸੇ ਵੀ ਭਾਰਤੀ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ।
ਐਂਮਰਜੈਂਸੀ ਦੇ ਮਾਮਲੇ ਵਿੱਚ ਭਾਰਤੀ ਇਸ ਨੰਬਰ ਤੇ ਸਪੇਨ ਵਿੱਚ ਭਾਰਤੀ ਦੂਤਘਰ ਤੇ + 34-608769335 ਤੇ ਸੰਪਰਕ ਕਰ ਸਕਦੇ ਹਨ ।
"ਮੈਂ ਸਪੇਨ ਵਿੱਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹਾਂ।ਹੁਣ ਤੱਕ ,ਕਿਸੇ ਵੀ ਭਾਰਤੀ ਹਾਦਸੇ ਵਿੱਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।" ਸਵਰਾਜ ਨੇ ਟਵੀਟ ਕੀਤਾ।
—PTC News