ਮੁੱਖ ਖਬਰਾਂ

ਬਾਰਸਿਲੋਨਾ ਤੇ ਹਮਲਾ, ਸਿੱਖ ਵੀਰ ਪਹੁੰਚੇ ਮਦਦ ਲਈ

By Joshi -- August 18, 2017 12:08 pm -- Updated:Feb 15, 2021

ਬਾਰਸਿਲੋਨਾ ਤੇ ਹਮਲਾ : ਬਾਰਸਿਲੋਨਾ 'ਚ ਇੱਕ ਅੱਤਵਾਦੀ ਹਮਲੇ ਦੌਰਾਨ ਪੈਦਲ ਚੱਲਣ ਵਾਲੇ ਕਈ ਲੋਕਾਂ ਨੂੰ ਇੱਕ ਤੇਜ਼ ਰਫਤਾਰ ਵੈਨ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਹੈ।ਹਮਲੇ ਕਾਰਨ ਨਾਲ ਉੱਥੋਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਔਖੀ ਘੜੀ ਵਿੱਚ ਸਿੱਖ ਕੌਮ ਨੇ ਇੱਕ ਵਾਰ ਫਿਰ ਆਪਣਾ ਸੇਵਾ ਧਰਮ ਨਿਭਾਉਂਦੇ ਹੋਏ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ।
Barcelona attack: Sikh community offers food shelter to the victimsਬਾਰਸਿਲੋਨਾ ਦੇ ਗੁਰਦੁਆਰਿਆਂ ਵਿੱਚ ਸ਼ਰਨ ਦੇ ਨਾਲ ਪੀੜਿਤਾਂ ਨੂੰ ਹਰ ਤਰ੍ਹਾਂ ਦੀ ਮੁੱਢਲੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਪੰਜਾਬ ਦੇ ਹਰਜ਼ਿੰਦਰ ਸਿੰਘ ਕੁਰੇਜ਼ੇ ਨੇ ਟਵੀਟ ਕੀਤਾ ਹੈ ਕਿ ਸਪੈਨਿਸ਼ ਸ਼ਹਿਰ ਵਿੱਚ ਜੇ ਕਿਸੇ ਨੂੰ ਪਨਾਹ , ਭੋਜਨ  ਆਦਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਬੇਝਿਜਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਸਭ ਨੂੰ ਖੁੱਲਾ ਸੱਦਾ ਹੈ" ਉਹਨਾਂ ਦੀ ਇਸ ਪੋਸਟ ਨੂੰ ੪੫੦੦ ਵਾਰ ਦੁਹਰਾਇਆ ਗਿਆ ਹੈ ਅਤੇ ੨੦੦ ਤੋਂ ਜ਼ਿਆਦਾ ਲੋਕਾਂ ਨੇ ਇਸ ਉੱਪਰ ਆਪਣੀ ਟਿੱਪਣੀ ਕੀਤੀ ਹੈ।

"ਸਿੱਖ ਕੌਮ ਨੇ ਹਮੇਸ਼ਾ ਤ੍ਰਾਸਦੀ ਅਤੇ ਬੇਰਹਿਮੀ ਹੰਢਾ ਰਹੀ ਮਨੁੱਖਤਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮਾਣ ਵਾਲੀ ਗੱਲ ਹੈ।" ਚਸ ਪੀਪਸ ਨੇ ਟਵੀਟ ਕੀਤਾ।
Barcelona attack: Sikh community offers food shelter to the victimsਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਕਿਸੇ ਵੀ ਭਾਰਤੀ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ।

ਐਂਮਰਜੈਂਸੀ ਦੇ ਮਾਮਲੇ ਵਿੱਚ ਭਾਰਤੀ ਇਸ ਨੰਬਰ ਤੇ ਸਪੇਨ ਵਿੱਚ ਭਾਰਤੀ  ਦੂਤਘਰ ਤੇ + 34-608769335 ਤੇ ਸੰਪਰਕ ਕਰ ਸਕਦੇ ਹਨ ।

"ਮੈਂ ਸਪੇਨ ਵਿੱਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹਾਂ।ਹੁਣ ਤੱਕ ,ਕਿਸੇ ਵੀ ਭਾਰਤੀ ਹਾਦਸੇ ਵਿੱਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।" ਸਵਰਾਜ ਨੇ ਟਵੀਟ ਕੀਤਾ।

—PTC News