ਬਰਨਾਲਾ ਦੇ ਪਿੰਡ ਸੰਘੇੜਾ 'ਚ ਅਣਪਛਾਤਿਆਂ ਵੱਲੋਂ 2 ਵਿਅਕਤੀਆਂ 'ਤੇ ਜਾਨਲੇਵਾ ਹਮਲਾ, ਇੱਕ ਨੂੰ ਉਤਾਰਿਆ ਮੌਤ ਦੇ ਘਾਟ, 1 ਗੰਭੀਰ ਜ਼ਖਮੀ

By  Jashan A February 24th 2019 03:03 PM

ਬਰਨਾਲਾ ਦੇ ਪਿੰਡ ਸੰ,ਘੇੜਾ 'ਚ ਅਣਪਛਾਤਿਆਂ ਵੱਲੋਂ 2 ਵਿਅਕਤੀਆਂ 'ਤੇ ਜਾਨਲੇਵਾ ਹਮਲਾ, ਇੱਕ ਨੂੰ ਉਤਾਰਿਆ ਮੌਤ ਦੇ ਘਾਟ, 1 ਗੰਭੀਰ ਜ਼ਖਮੀ,ਬਰਨਾਲਾ: ਬੀਤੀ ਰਾਤ ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਕੁਝ ਵਿਅਕਤੀਆਂ ਵੱਲੋਂ ਮੋਟਰਸਾਇਕਲ ਸਵਾਰ ਦੋ ਵਿਅਕਤੀਆ ਉਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਗੁਰਮੇਲ ਸਿੰਘ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। [caption id="attachment_260885" align="aligncenter" width="300"]barnala ਬਰਨਾਲਾ ਦੇ ਪਿੰਡ ਸੰਘੇੜਾ 'ਚ ਅਣਪਛਾਤਿਆਂ ਵੱਲੋਂ 2 ਵਿਅਕਤੀਆਂ 'ਤੇ ਜਾਨਲੇਵਾ ਹਮਲਾ, ਇੱਕ ਨੂੰ ਉਤਾਰਿਆ ਮੌਤ ਦੇ ਘਾਟ, 1 ਗੰਭੀਰ ਜ਼ਖਮੀ[/caption] ਇਸ ਪੂਰੇ ਮਾਮਲੇ ਸਬੰਧੀ ਮ੍ਰਿਤਕ ਗੁਰਮੇਲ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿੱਚ ਦੁੱਧ ਦੀ ਡੇਅਰੀ ਹੈ ਅਤੇ 6 ਤਾਰੀਖ ਨੂੰ ਕੁਝ ਗੁੰਡੇ ਉਨ੍ਹਾਂ ਦੀ ਦੁਕਾਨ ਉੱਤੇ ਹਫ਼ਤਾ ਮੰਗਣ ਆਏ ਸਨ। ਜਿਨ੍ਹਾਂ ਨੂੰ ਮ੍ਰਿਤਕ ਗੁਰਮੇਲ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਇਨ੍ਹਾਂ ਗੁੰਡਿਆਂ ਨੇ ਉਸਦੇ ਪਿਤਾ ਅਤੇ ਮਾਂ ਦੀ ਕੁੱਟਮਾਰ ਕੀਤੀ ਅਤੇ ਗ਼ੱਲੇ ਵਿੱਚ ਪਏ ਪੈਸੇ ਲੈ ਕੇ ਫ਼ਰਾਰ ਹੋ ਗਏ।ਉਹਨਾਂ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪਰ ਪੁਲਿਸ ਨੇ ਉਨ੍ਹਾਂ ਗੁੰਡਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਈ ਉਲਟਾ ਮ੍ਰਿਤਕ ਗੁਰਮੇਲ ਸਿੰਘ ਅਤੇ ਉਸਦੇ ਬੇਟੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ। [caption id="attachment_260886" align="aligncenter" width="300"]barnala ਬਰਨਾਲਾ ਦੇ ਪਿੰਡ ਸੰਘੇੜਾ 'ਚ ਅਣਪਛਾਤਿਆਂ ਵੱਲੋਂ 2 ਵਿਅਕਤੀਆਂ 'ਤੇ ਜਾਨਲੇਵਾ ਹਮਲਾ, ਇੱਕ ਨੂੰ ਉਤਾਰਿਆ ਮੌਤ ਦੇ ਘਾਟ, 1 ਗੰਭੀਰ ਜ਼ਖਮੀ[/caption] ਉਹਨਾਂ ਕਿਹਾ ਕਿ ਜੇ ਪੁਲਿਸ ਨੇ ਉਸ ਸਮੇਂ ਠੀਕ ਕਰਵਾਈ ਕੀਤੀ ਹੁੰਦੀ ਤਾਂ ਅੱਜ ਉਸ ਦਾ ਪਿਤਾ ਜਿਉਂਦਾ ਹੁੰਦਾ। ਉਧਰ ਮ੍ਰਿਤਕ ਗੁਰਮੇਲ ਸਿੰਘ ਦੇ ਨਾਲ ਮੋਟਰਸਾਇਕਿਲ ਉੱਤੇ ਸਵਾਰ ਗੰਭੀਰ ਰੂਪ ਵਿੱਚ ਜਖ਼ਮੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਡਾਇਰੀ ਤੋਂ ਆਪਣੇ ਘਰ ਜਾ ਰਹੇ ਸੀ ਕਿ ਰਾਸਤੇ ਵਿੱਚ ਕਾਰ ਸਵਾਰ ਗੁੰਡਿਆਂ ਵੱਲੋਂ ਉਨ੍ਹਾਂ ਦੇ ਮੋਟਰਸਾਇਕਿਲ ਨੂੰ ਟੱਕਰ ਮਾਰ ਕੇ ਪਹਿਲਾਂ ਤਾਂ ਜ਼ਮੀਨ ਉੱਤੇ ਡੇਗਿਆ ਅਤੇ ਉਸ ਤੋਂ ਬਾਅਦ ਰਾਡ ਅਤੇ ਡਾਂਗਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। [caption id="attachment_260884" align="aligncenter" width="300"]barnala ਬਰਨਾਲਾ ਦੇ ਪਿੰਡ ਸੰਘੇੜਾ 'ਚ ਅਣਪਛਾਤਿਆਂ ਵੱਲੋਂ 2 ਵਿਅਕਤੀਆਂ 'ਤੇ ਜਾਨਲੇਵਾ ਹਮਲਾ, ਇੱਕ ਨੂੰ ਉਤਾਰਿਆ ਮੌਤ ਦੇ ਘਾਟ, 1 ਗੰਭੀਰ ਜ਼ਖਮੀ[/caption] ਇਸ ਮਾਮਲੇ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ  302 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਜਦੋਂ ਉਨ੍ਹਾਂ ਕੋਲੋਂ ਜਦੋਂ ਪੁੱਛਿਆ ਕਿ ਮ੍ਰਿਤਕ ਗੁਰਮੇਲ ਸਿੰਘ ਅਤੇ ਹੋਰ ਪਿੰਡ ਵਾਸੀਆਂਂ ਨੇ ਬੀਤੀ 6 ਫ਼ਰਵਰੀ ਨੂੰ ਵੀ ਇਨ੍ਹਾਂ ਗੁੰਡਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਉੱਤੇ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 18 ਫ਼ਰਵਰੀ ਨੂੰ ਹੀ ਆਪਣਾ ਅਹੁਦਾ ਸੰਭਾਲਿਆ ਹੈ ਅਤੇ 6 ਫ਼ਰਵਰੀ ਦੀ ਸ਼ਿਕਾਇਤ ਦੀ ਜਾਂਚ ਕਰਕੇ ਆਰੋਪੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। -PTC News

Related Post