ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡ ਗਿਆ ਪਤਨੀ ਤੇ ਕੁਆਰੀਆਂ ਧੀਆਂ

By  Jashan A June 4th 2019 08:41 PM

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡ ਗਿਆ ਪਤਨੀ ਤੇ ਕੁਆਰੀਆਂ ਧੀਆਂ,ਬਰਨਾਲਾ: ਪੰਜਾਬ 'ਚ ਆਏ ਦਿਨ ਕਿਸਾਨਾਂ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਦਾਨਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।

sui ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡ ਗਿਆ ਪਤਨੀ ਤੇ ਕੁਆਰੀਆਂ ਧੀਆਂ

ਮਿਲੀ ਜਾਣਕਾਰੀ ਮੁਤਾਬਕ ਜਸਵੀਰ ਸਿੰਘ ਪੁੱਤਰ ਗੁਰਚਰਨ ਸਿੰਘ (52) ਪੁੱਤਰ ਕ੍ਰਿਪਾਲ ਸਿੰਘ ਵਾਸੀ ਦਾਨਗੜ੍ਹ ਦੇ 4 ਬੱਚੇ ਸਨ, ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਸਨ, ਇਕ ਲੜਕੀ ਦਾ ਵਿਆਹ ਕੀਤੀ ਸੀ। ਜਦੋਂ ਕਿ ਦੋ ਲੜਕੀਆਂ ਅਜੇ ਕੁਆਰੀਆਂ ਸਨ।

ਹੋਰ ਪੜ੍ਹੋ:ਵਿਦਿਆਰਥੀਆਂ ਲਈ ਖੁਸ਼ਖ਼ਬਰੀ ,ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਨੀ ਵਿਦਿਆਰਥੀਆਂ ਦੀ ਵੱਡੀ ਮੰਗ

sui ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡ ਗਿਆ ਪਤਨੀ ਤੇ ਕੁਆਰੀਆਂ ਧੀਆਂ

ਮ੍ਰਿਤਕ ਦੀ ਪਤਨੀ ਵੀ ਬੀਮਾਰ ਰਹਿੰਦੀ ਸੀ, ਜਿਸ ਦੀ ਬੀਮਾਰੀ 'ਤੇ ਵੀ ਲਗਭਗ 7-8 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਸੀ।

sui ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਿੱਛੇ ਛੱਡ ਗਿਆ ਪਤਨੀ ਤੇ ਕੁਆਰੀਆਂ ਧੀਆਂ

ਇਸੇ ਕਾਰਨ ਜਸਵੀਰ ਸਿੰਘ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ। ਜਿਸ ਦੇ ਚੱਲਦੇ ਉਹ ਆਪਣੇ ਖੇਤ ਵਿਚ ਗਿਆ ਅਤੇ ਦਰੱਖਤ ਨਾਲ ਆਪਣਾ ਪਰਨਾ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।

-PTC News

Related Post