Thu, Jul 10, 2025
Whatsapp

ਵਿਧਵਾ ਮਾਂ 'ਤੇ ਡਿੱਗਾ ਦੁੱਖਾਂ ਦਾ ਪਹਾੜ, ਸੜਕ ਹਾਦਸੇ 'ਚ ਦੋਵਾਂ ਸਕੇ ਭਰਾਵਾਂ ਦੀ ਹੋਈ ਮੌਤ

ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਅਕਾਸ਼ਦੀਪ ਤੇ ਦਲਜੀਤ ਸਿੰਘ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਇੰਸਟਾਗ੍ਰਾਮ 'ਤੇ ਨਿਹੰਗ ਫਾਸਟ ਫੂਡ ਦੇ ਨਾਂ ਨਾਲ ਮਸ਼ਹੂਰ ਸਨ।

Reported by:  PTC News Desk  Edited by:  KRISHAN KUMAR SHARMA -- April 24th 2024 08:50 PM
ਵਿਧਵਾ ਮਾਂ 'ਤੇ ਡਿੱਗਾ ਦੁੱਖਾਂ ਦਾ ਪਹਾੜ, ਸੜਕ ਹਾਦਸੇ 'ਚ ਦੋਵਾਂ ਸਕੇ ਭਰਾਵਾਂ ਦੀ ਹੋਈ ਮੌਤ

ਵਿਧਵਾ ਮਾਂ 'ਤੇ ਡਿੱਗਾ ਦੁੱਖਾਂ ਦਾ ਪਹਾੜ, ਸੜਕ ਹਾਦਸੇ 'ਚ ਦੋਵਾਂ ਸਕੇ ਭਰਾਵਾਂ ਦੀ ਹੋਈ ਮੌਤ

ਗੁਰਦਾਸਪੁਰ: ਡੇਰਾ ਬਾਬਾ ਨਾਨਕ 'ਚ ਇੱਕ ਵਿਧਵਾ ਮਾਂ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਪਿੰਡ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਅਕਾਸ਼ਦੀਪ ਤੇ ਦਲਜੀਤ ਸਿੰਘ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਇੰਸਟਾਗ੍ਰਾਮ 'ਤੇ ਨਿਹੰਗ ਫਾਸਟ ਫੂਡ (Nihang Fast Food) ਦੇ ਨਾਂ ਨਾਲ ਮਸ਼ਹੂਰ ਸਨ।

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਹਲਕਾ ਦੋਵੇਂ ਸਕੇ ਭਰਾ ਅਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਨਾਲ ਫਤਹਿਗੜ੍ਹ ਚੂੜੀਆਂ ਤੋਂ ਆ ਰਹੇ ਸਨ, ਜਦੋਂ ਉਨ੍ਹਾਂ ਦਾ ਸੜਕ ਹਾਦਸਾ ਹੋ ਗਿਆ। ਨਤੀਜੇ ਵੱਜੋਂ ਅਕਾਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਜ਼ਖ਼ਮੀ ਹੋ ਗਿਆ ਸੀ, ਜਿਸਦਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰੰਤੂ ਇਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ 'ਚ ਮਾਹੌਲ ਗਮਗੀਨ ਬਣਿਆ ਹੋਇਆ ਹੈ ਅਤੇ ਵਿਧਵਾ ਮਾਂ 'ਤੇ ਦੁੱਖਾਂ ਦਾ ਪਹਾੜ ਡਿੱਗਣ ਨਾਲ ਬੁਰਾ ਹਾਲ ਹੋਇਆ ਪਿਆ ਹੈ।


ਨਿਹੰਗ ਸਿੰਘ ਫਾਸਟ ਫੂਡ ਦੇ ਨਾਂ ਨਾਲ ਸਨ ਮਸ਼ਹੂਰ

ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਫਤਿਹਗੜ੍ਹ ਚੂੜੀਆਂ ਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਤੇ ਰੋਜ਼ਾਨਾ ਫਤਿਹਗੜ੍ਹ ਚੂੜੀਆਂ ਤੋਂ ਸ਼ਾਮ ਨੂੰ ਵਾਪਿਸ ਕੋਟਲੀ ਸੂਰਤ ਮੱਲੀ ਆਪਣੇ ਘਰ ਆਉਂਦੇ ਸਨ। ਦੇਰ ਰਾਤ ਵੀ ਆਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਹਾਦਸਾ ਵਾਪਰਿਆ, ਜਿਸ ਵਿੱਚ ਦੋਵੇਂ ਭਰਾਵਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਨਿਹੰਗ ਸਿੰਘ ਫਾਸਟ ਫੂਡ ਦੇ ਨਾਂ 'ਤੇ ਦੋਵੇਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ।

ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਪਰਿਵਾਰਿਕ ਮੈਂਬਰਾਂ ਨੇ ਐਸਐਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਕੇ ਦੀ ਬਰੀਕੀ ਨਾਲ ਛਾਣਬੀਨ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਹੈ। ਦੱਸ ਦਈਏ ਕਿ ਨਿਹੰਗ ਸਿੰਘ ਫਾਸਟ ਫੂਡ ਦੇ ਨਾਂ 'ਤੇ ਦੋਵੇਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ।

- PTC NEWS

Top News view more...

Latest News view more...

PTC NETWORK
PTC NETWORK