ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦਾ ਰਸਤਾ ਹੋਇਆ ਸਾਫ਼, ਛੇਤੀ ਹੋ ਸਕਦੇ ਨੇ ਰਿਹਾਅ

By  Jashan A November 14th 2019 09:55 AM

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦਾ ਰਸਤਾ ਹੋਇਆ ਸਾਫ਼, ਛੇਤੀ ਹੋ ਸਕਦੇ ਨੇ ਰਿਹਾਅ,ਬਰਨਾਲਾ: ਬਰਨਾਲਾ ਜੇਲ੍ਹ 'ਚ ਬੰਦ ਲੋਕ ਆਗੂ ਮਨਜੀਤ ਧਨੇਰ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ। ਦਰਅਸਲ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ ਹਨ। ਜਿਸ ਦੌਰਾਨ ਅੱਜ ਕਿਸੇ ਵੀ ਸਮੇਂ ਮਨਜੀਤ ਸਿੰਘ ਧਨੇਰ ਦੀ ਜੇਲ੍ਹ ਵਿਚੋਂ ਰਿਹਾਈ ਹੋ ਸਕਦੀ ਹੈ।ਮਿਲੀ ਜਾਣਕਾਰੀ ਮੁਤਾਬਕ ਵੀ.ਪੀ. ਸਿੰਘ ਬਦਨੌਰ ਨੇ ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ। ਹੋਰ ਪੜ੍ਹੋ: ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਰਾ ਦੇ ਅੰਤਿਮ ਸਸਕਾਰ 'ਤੇ ਪਹੁੰਚੇ ਮਨਜੀਤ ਸਿੰਘ ਧਨੇਰ ਧਨੇਰ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਹੈ ਤੇ ਉਸ ਦੀ ਰਿਹਾਈ ਲਈ ਬਰਨਾਲਾ ਦੀ ਸਬ ਜੇਲ ਦੇ ਸਾਹਮਣੇ ਪਿਛਲੇ 44 ਦਿਨਾਂ ਤੋਂ ਲੋਕ ਧਰਨੇ 'ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਧਨੇਰ ਸਣੇ ਛੇ ਹੋਰਨਾਂ ਨੂੰ ਸਾਲ 2001 ਵਿੱਚ ਦਲੀਪ ਸਿੰਘ ਦੇ 2005 ਵਿੱਚ ਹੋਏ ਕਤਲ ਕੇਸ ਵਿੱਚ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕਿਸਾਨ, ਵਿਦਿਆਰਥੀ ਅਤੇ ਹੋਰ ਖੱਬੇਪੱਖੀ ਯੂਨੀਅਨਾਂ ਬਰਨਾਲਾ ਜੇਲ੍ਹ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਧਨੇਰ ਲਈ ਮੁਆਫ਼ੀ ਮੰਗ ਰਹੇ ਸਨ। -PTC News

Related Post