ਬਟਾਲਾ ਪਟਾਕਾ ਫੈਕਟਰੀ ਧਮਾਕਾ: ਮ੍ਰਿਤਕਾਂ ਦੀ ਪਹਿਲੀ ਸੂਚੀ ਹੋਈ ਜਾਰੀ

By  Jashan A September 5th 2019 02:42 PM

ਬਟਾਲਾ ਪਟਾਕਾ ਫੈਕਟਰੀ ਧਮਾਕਾ: ਮ੍ਰਿਤਕਾਂ ਦੀ ਪਹਿਲੀ ਸੂਚੀ ਹੋਈ ਜਾਰੀ,ਬਟਾਲਾ: ਬੀਤੇ ਦਿਨ ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ ਨੇ ਪੰਜਾਬ ਵਾਸੀਆਂ ਦੇ ਦਿਲ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਹਾਦਸੇ 'ਚ ਹੁਣ ਤੱਕ 23 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ਼ ਅੰਮ੍ਰਿਤਸਰ ਹਸਪਤਾਲ ਵਿਖੇ ਚੱਲ ਰਿਹਾ ਹੈ।

Batala Blast ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਤੇ ਹਾਦਸੇ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਮਜ਼ਦੂਰ ਹਨ। ਇਸ ਧਮਾਕੇ ਕਾਰਨ ਫੈਕਟਰੀ ਪੂਰੀ ਤਰਾਂ ਢਹਿ-ਢੇਰੀ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

ਹੋਰ ਪੜ੍ਹੋ:ਬਟਾਲਾ 'ਚ ਹੋਏ ਪਟਾਕਾ ਫੈਕਟਰੀ ਧਮਾਕੇ 'ਤੇ ਬਿਕਰਮ ਮਜੀਠੀਆ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ 'ਚ ਮਰਨ ਵਾਲੇ ਲੋਕਾਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ 19 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਜਿਸ 'ਚ 5 ਮਾਲਕ, 11 ਨੌਕਰ ਅਤੇ 3 ਰਾਹਗੀਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

Batala Blastਦੱਸਣਯੋਗ ਹੈ ਕਿ ਧਮਾਕਾ ਇਨਾਂ ਜ਼ਬਰਦਸਤ ਸੀ ਕਿ ਲਾਸ਼ਾਂ ਕਈ ਮੀਟਰ ਦੂਰ ਜਾ ਕੇ ਸੜਕ ਤੇ ਨਾਲੇ 'ਚ ਡਿੱਗੀਆਂ। ਇਸ ਧਮਾਕੇ ਨਾਲ 500 ਮੀਟਰ ਤੱਕ ਦਾ ਇਲਾਕਾ ਦਹਿਲ ਗਿਆ।

Batala Blastਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮਜ਼ਦੂਰਾਂ ਦੇ ਚਿੱਥੜੇ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ।

-PTC News

Related Post