ਬਠਿੰਡਾ: ਏਮਜ਼ ਹਸਪਤਾਲ ਦਾ ਪੰਜਾਬ ਨੂੰ ਨਹੀਂ ਸਗੋਂ ਹੋਰ ਸੂਬਿਆਂ ਨੂੰ ਵੀ ਹੋਵੇਗਾ ਫਾਇਦਾ: ਸੁਖਬੀਰ ਸਿੰਘ ਬਾਦਲ

By  Jashan A December 23rd 2019 01:53 PM -- Updated: December 23rd 2019 02:27 PM

ਬਠਿੰਡਾ: ਏਮਜ਼ ਹਸਪਤਾਲ ਦਾ ਪੰਜਾਬ ਨੂੰ ਨਹੀਂ ਸਗੋਂ ਹੋਰ ਸੂਬਿਆਂ ਨੂੰ ਵੀ ਹੋਵੇਗਾ ਫਾਇਦਾ: ਸੁਖਬੀਰ ਸਿੰਘ ਬਾਦਲ,ਬਠਿੰਡਾ : ਬਠਿੰਡਾ ਵਾਸੀਆਂ ਨੂੰ ਅੱਜ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਅੱਜ ਬਠਿੰਡਾ 'ਚ ਏਮਜ਼ ਹਸਪਤਾਲ 'ਚ OPD ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

Sukhbir Singh Badalਏਮਜ਼ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਹਰਸਿਮਰਤ ਕੌਰ ਬਾਦਲ ਕਰਨਗੇ। ਇਸ ਉਦਘਾਟਨੀ ਸਮਾਗਮ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਸੁਖਬੀਰ ਸਿੰਘ ਬਾਦਲ ਸਮੇਤ ਕਈ ਹੋਰ ਆਗੂ ਮੰਚ 'ਤੇ ਬਿਰਾਜਮਾਨ ਹਨ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਟੈਟ-2018 ਦੇ ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ਦੀ ਨਿਖੇਧੀ

Sukhbir Singh Badalਉਥੇ ਹੀ ਮੰਚ ਤੋਂ ਵੱਖ-ਵੱਖ ਆਗੂਆਂ ਵੱਲੋਂ ਸਮਾਗਮ 'ਚ ਸੰਬੋਧਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਬਠਿੰਡਾ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਿਕ ਹੈ।

Sukhbir Singh Badalਉਹਨਾਂ ਕਿਹਾ ਕਿ ਦੇਸ਼ ਦੇ ਮਰਹੂਮ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਏਮਜ਼ ਹਸਪਤਾਲ ਦਾ ਬਜਟ ਪਾਸ ਕੀਤਾ ਸੀ। ਜਿਸ ਦੌਰਾਨ ਅੱਜ ਇਹ ਹਸਪਤਾਲ ਬਣ ਸਕਿਆ ਹੈ। ਉਹਨਾਂ ਕਿਹਾ ਕਿ ਇਸ ਹਸਪਤਾਲ ਦਾ ਪੰਜਾਬ ਨੂੰ ਨਹੀਂ ਸਗੋਂ, ਹਰਿਆਣਾ, ਰਾਜਸਥਾਨ ਅਤੇ ਕਈ ਹੋਰ ਸੂਬਿਆਂ ਨੂੰ ਫਾਇਦਾ ਹੋਵੇਗਾ। ਅੱਗੇ ਉਹਨਾਂ ਕਿਹਾ ਕਿ ਬਠਿੰਡਾ ਤੋਂ ਇੱਕ ਟਰੇਨ ਚੱਲਦੀ ਹੈ, ਜੋ ਕੈਂਸਰ ਦੇ ਮਰੀਜ਼ਾਂ ਲਈ ਸੀ। ਹੁਣ ਉਸ ਦੀ ਜ਼ਰੂਰਤ ਨਹੀਂ ਪਵੇਗੀ।

-PTC News

Related Post