Sat, Apr 27, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਟੈਟ-2018 ਦੇ ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ਦੀ ਨਿਖੇਧੀ

Written by  Jashan A -- December 18th 2019 06:26 PM
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਟੈਟ-2018 ਦੇ ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ਦੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਟੈਟ-2018 ਦੇ ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ਦੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਟੈਟ-2018 ਦੇ ਪ੍ਰੀਖਿਆ-ਕੇਂਦਰ ਦੂਰ-ਦੁਰਾਡੇ ਬਣਾਉਣ ਦੀ ਨਿਖੇਧੀ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਟੈਟ-2018 ਪ੍ਰੀਖਿਆ ਦੇ ਪ੍ਰੀਖਿਆ-ਕੇਂਦਰ ਵਿਦਿਆਰਥੀਆਂ ਦੇ ਘਰਾਂ ਤੋਂ 300 ਤੋਂ ਲੈ ਕੇ 500 ਕਿਲੋਮੀਟਰ ਦੂਰ ਬਣਾਉਣ ਲਈ ਅੱਜ ਸਿੱਖਿਆ ਵਿਭਾਗ ਪੰਜਾਬ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ, ਜਿਹਨਾਂ ਵਿਚ ਜ਼ਿਆਦਾ ਗਿਣਤੀ ਵਿਦਿਆਰਥਣਾਂ ਦੀ ਹੈ, ਨੂੰ ਇਹ ਬੇਲੋੜੀ ਖੱਜਲ ਖੁਆਰੀ ਤੋਂ ਬਚਾਉਣ ਲਈ ਉਹਨਾਂ ਦੇ ਪ੍ਰੀਖਿਆ ਕੇਂਦਰ ਉਹਨਾਂ ਦੇ ਜ਼ੱਦੀ ਜ਼ਿਲ੍ਹਿਆਂ ਅੰਦਰ ਤਬਦੀਲ ਕੀਤੇ ਜਾਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪੰਜਾਬ-ਟੈਟ 2018 ਦੀ ਪ੍ਰੀਖਿਆ ਜੋ ਕਿ 22 ਦਸੰਬਰ 2019 ਨੂੰ ਲਈ ਜਾਣੀ ਹੈ, ਦੇ ਪ੍ਰੀਖਿਆ ਕੇਂਦਰ ਦੂਰ- ਦੁਰਾਡੇ ਜ਼ਿਲ੍ਹਿਆਂ ਵਿਚ ਬਣਾ ਕੇ ਵਿਦਿਆਰਥੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਫਗਵਾੜਾ, ਜਲੰਧਰ, ਪਠਾਨਕੋਟ ਅਤੇ ਲੁਧਿਆਣਾ ਜਿਹੇ ਦੂਰ ਦੁਰੇਡੇ ਸ਼ਹਿਰਾਂ ਵਿਚ ਬਣਾਉਣਾ ਕਿਸੇ ਵੀ ਢੰਗ ਨਾਲ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਇਸ ਧੁੰਦ ਭਰੇ ਮੌਸਮ ਵਿਚ 300 ਤੋਂ 500 ਕਿਲੋਮੀਟਰ ਦਾ ਸਫਰ ਕਰਕੇ ਵਿਦਿਆਰਥੀ ਸਵੇਰੇ 9:30ਵਜੇ ਪ੍ਰੀਖਿਆ ਕੇਂਦਰ ਕਿਵੇਂ ਪਹੁੰਚ ਸਕਦੇ ਹਨ? ਹੋਰ ਪੜ੍ਹੋ: 'ਤੇ ਜਦੋਂ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਕੀਤਾ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ! ਸਿੱਖਿਆ ਵਿਭਾਗ ਦੇ ਇਸ ਲਾਪਰਵਾਹੀ ਵਾਲੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ 'ਟੈਟ' ਦੀ ਇਸ ਪ੍ਰੀਖਿਆ ਲਈ ਜ਼ਿਆਦਾਤਰ ਲੜਕੀਆਂ ਨੇ ਅਪਲਾਈ ਕੀਤਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 300 ਤੋਂ 500 ਕਿਲੋਮੀਟਰ ਦਾ ਸਫਰ ਕਰਕੇ ਪੇਪਰ ਦੇਣ ਪਹੁੰਚੀਆਂ ਲੜਕੀਆਂ ਨੂੰ ਘਰ ਵਾਪਸੀ ਸਮੇਂ ਕਾਫੀ ਹਨੇਰਾ ਹੋ ਜਾਵੇਗਾ। ਰਾਤ ਸਮੇਂ ਬੱਸ ਸਰਵਿਸ ਵੀ ਜ਼ਿਆਦਾ ਨਾ ਹੋਣ ਕਰਕੇ ਲੜਕੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅਣਹੋਣੀ ਘਟਨਾ ਵਾਪਰੀ ਗਈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਿੱਖਿਆ ਵਿਭਾਗ ਨੂੰ ਤੁਰੰਤ ਸਾਰੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਉਹਨਾਂ ਦੇ ਜ਼ੱਦੀ ਜ਼ਿਲ੍ਹਿਆਂ ਵਿਚ ਤਬਦੀਲ ਕਰਨੇ ਚਾਹੀਦੇ ਹਨ। ਬਰਾੜ ਨੇ ਸਿੱਖਿਆ ਵਿਭਾਗ ਨੂੰ ਉਸ ਅਧਿਕਾਰੀ ਨੂੰ ਵੀ ਸਖ਼ਤ ਤਾੜਣਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨੇ ਅਜਿਹੀ ਗੈਰਜ਼ਿੰਮੇਵਾਰੀ ਵਾਲੀ ਹਰਕਤ ਕਰਕੇ ਨਾ ਸਿਰਫ ਪ੍ਰੀਖਿਆ ਤੋ ਪਹਿਲਾਂ ਵਿਦਿਆਰਥੀਆਂ ਦੀ ਮਾਨਸਿਕ ਪਰੇਸ਼ਾਨੀ ਵਧਾਈ ਹੈ, ਸਗੋਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੀ ਖਤਰੇ ਵਿਚ ਪਾਇਆ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਪ੍ਰਤੀ ਅਜਿਹੀ ਸੰਵੇਦਨਹੀਣਤਾ ਸਿੱਖਿਆ ਵਿਭਾਗ ਦੀ 'ਦੀਵੇ ਥੱਲੇ ਹਨੇਰਾ' ਵਾਲੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ। -PTC News


Top News view more...

Latest News view more...