ਬਠਿੰਡਾ : ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀ ਹਰਸਿਮਰਤ ਕੌਰ ਬਾਦਲ

By  Shanker Badra May 18th 2019 10:49 PM -- Updated: May 19th 2019 12:18 PM

ਬਠਿੰਡਾ : ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀ ਹਰਸਿਮਰਤ ਕੌਰ ਬਾਦਲ:ਬਠਿੰਡਾ : ਬਠਿੰਡਾ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕਥਿਤ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ।ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸਹਿਣਾ 'ਚ ਅਕਾਲੀ ਦਲ ਨਾਲ ਜੁੜੇ ਇੱਕ ਵਰਕਰ ਅਤੇ ਪਿੰਡ 'ਚ ਪੋਲਿੰਗ ਬੂਥ ਦੇ ਏਜੰਟ ਨਿਰਮਲ ਸਿੰਘ ਟੀਟੂ 'ਤੇ ਕਾਂਗਰਸ ਨੇ ਜਾਨਲੇਵਾ ਹਮਲਾ ਕੀਤਾ ਗਿਆ ਹੈ।ਇਸ ਤੋਂ ਬਾਅਦ ਪੀੜਤ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

Bathinda: Akali worker On Attack Harsimrat Kaur Badal reached hospital ਬਠਿੰਡਾ : ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀ ਹਰਸਿਮਰਤ ਕੌਰ ਬਾਦਲ

ਇਸ ਘਟਨਾ ਬਾਰੇ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪਤਾ ਲੱਗਾ ਤਾਂ ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਤੁਰੰਤ ਹਸਪਤਾਲ ਪਹੁੰਚੇ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਦੀ ਸਹਿ 'ਤੇ ਇਹ ਕਥਿਤ ਗੁੰਡਾਗਰਦੀ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਲਈ ਬਠਿੰਡੇ ਦਾ ਐੱਸ.ਐੱਸ.ਪੀ ਨਾਨਕ ਸਿੰਘ ਜਿੰਮੇਦਾਰ ਹੈ।ਇਸ ਦੇ ਲਈ ਪਹਿਲਾਂ ਵੀ ਚੋਣ ਕਮਿਸ਼ਨ ਨੂੰ ਕਈ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ।

Bathinda: Akali worker On Attack Harsimrat Kaur Badal reached hospital ਬਠਿੰਡਾ : ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀ ਹਰਸਿਮਰਤ ਕੌਰ ਬਾਦਲ

ਜਾਣਕਾਰੀ ਮੁਤਾਬਕ ਟੀਟੂ ਦੇ ਸਿਰ 'ਤੇ ਜਾਨਲੇਵਾ ਵਾਰ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਡਾਕਟਰਾਂ ਵੱਲੋਂ ਉਸਦਾ ਸਿਟੀ ਸਕੈਨ ਕਰਵਾਉਣ ਲਈ ਭੇਜਿਆ ਗਿਆ ਅਤੇ ਫਿਲਹਾਰ ਉਹ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਹੈ।ਇਸ ਸਬੰਧੀ ਗੱਲ ਕਰਦਿਆਂ ਨਿਰਮਲ ਸਿੰਘ ਦੇ ਸਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਚੋਣਾਂ 'ਚ ਪੋਲਿੰਗ ਏਜੰਟ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।ਇਸ ਤੋਂ ਰੰਜਿਸ਼ ਰੱਖਦਿਆਂ ਪਿੰਡ ਦੇ ਸਰਪੰਚ ਅਤੇ ਹੋਰਨਾਂ ਲੋਕਾਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Bathinda: Akali worker On Attack Harsimrat Kaur Badal reached hospital ਬਠਿੰਡਾ : ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀ ਹਰਸਿਮਰਤ ਕੌਰ ਬਾਦਲ

ਇਸ ਦੌਰਾਨ ਪੀੜਤ ਦੇ ਪੁੱਤਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਇਸ 'ਤੇ ਬੋਲਦਿਆਂ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਅਮਿਤ ਰਤਨ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਕਾਂਗਰਸ ਹੁਣ ਗੁੰਡਾਗਰਦੀ 'ਤੇ ਉਤਰ ਆਈ ਹੈ।ਉਹਨਾਂ ਨੇ ਕਿਹਾ ਕਿ ਇਸ ਘਟਨਾ ਬਾਰੇ ਜਲਦ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ।

-PTCNews

Related Post