ਬਠਿੰਡਾ: ਭਾਰੀ ਮੀਂਹ ਨਾਲ ਖੜੇ ਪਾਣੀ 'ਚ ਡੁੱਬਿਆ ਨੌਜਵਾਨ, ਹੋਈ ਮੌਤ

By  Jashan A June 18th 2019 11:58 AM

ਬਠਿੰਡਾ: ਭਾਰੀ ਮੀਂਹ ਨਾਲ ਖੜੇ ਪਾਣੀ 'ਚ ਡੁੱਬਿਆ ਨੌਜਵਾਨ, ਹੋਈ ਮੌਤ,ਬਠਿੰਡਾ: ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਤਪਦੀ ਗਰਮੀ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਸੀ ਪਰ ਸੋਮਵਾਰ ਰਾਤ ਨੂੰ ਅਚਾਨਕ ਪਏ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਨਜਾਤ ਮਿਲ ਗਈ,ਪਰ ਉਥੇ ਹੀ ਬਠਿੰਡਾ 'ਚ ਅਮਰੀਕ ਸਿੰਘ ਰੋਡ 'ਤੇ ਮੀਂਹ ਨਾਲ ਖੜੇ ਪਾਣੀ 'ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਰਾਤ ਹੋਈ ਭਾਰੀ ਬਾਰਿਸ਼ ਨਾਲ ਸੜਕਾਂ 'ਤੇ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਕਾਰਨ ਇੱਕ ਨੌਜਵਾਨ ਦੀ ਆਪਣੀ ਜਾਨ ਗਵਾਉਣੀ ਪਈ। ਹੋਰ ਪੜ੍ਹੋ: ਪੰਜਾਬ ਕੈਬਨਿਟ 'ਚ ਵੱਡੇ ਫੇਰਬਦਲ, ਸਿੱਧੂ ਨੂੰ ਦਿੱਤਾ ਗਿਆ ਬਿਜਲੀ ਮੰਤਰਾਲਾ ਫਿਲਹਾਲ ਅਜੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। -PTC News

Related Post