ਐੱਸ.ਆਈ.ਟੀ ਨੂੰ ਮਿਲੀ ਵੱਡੀ ਕਾਮਯਾਬੀ, ਗੁਰੂਸਰ ਜਲਾਲ 'ਚ ਹੋਈ ਬੇਅਦਬੀ ਮਾਮਲੇ 'ਚ 4 ਲੋਕਾਂ ਨੂੰ ਕੀਤਾ ਕਾਬੂ

By  Joshi November 9th 2018 11:02 AM

ਐੱਸ.ਆਈ.ਟੀ ਨੂੰ ਮਿਲੀ ਵੱਡੀ ਕਾਮਯਾਬੀ, ਗੁਰੂਸਰ ਜਲਾਲ 'ਚ ਹੋਈ ਬੇਅਦਬੀ ਮਾਮਲੇ 'ਚ 4 ਲੋਕਾਂ ਨੂੰ ਕੀਤਾ ਕਾਬੂ,ਬਠਿੰਡਾ: ਪਿਛਲੇ ਕੁਝ ਸਮਾਂ ਪਹਿਲਾਂ ਬਠਿੰਡਾ ਜਿਲ੍ਹੇ ਦੇ ਪਿੰਡ ਗੁਰੂਸਰ ਜਲਾਲ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਐਸ ਆਈ ਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਐਸ ਆਈ ਟੀ ਵੱਲੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੌਰਾਨ ਐਸ ਆਈ ਟੀ ਨੇ 3 ਡੇਰਾ ਪ੍ਰੇਮੀਆਂ ਅਤੇ ਅਤੇ ਇੱਕ ਐਨ ਆਰ ਆਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐਨ ਆਰ ਆਈ ਦੀ ਪਹਿਚਾਣ ਜਤਿੰਦਰ ਸਿੰਘ ਜਿੰਮੀ ਵਜੋਂ ਹੋਈ ਹੈ, ਜਿਸ ਨੂੰ ਐਸ ਆਈ ਟੀ ਵੱਲੋਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਮਲੇਸ਼ੀਆ 'ਚ ਰਹਿੰਦਾ ਹੈ ਅਤੇ ਜੋ ਬਾਕੀ 3 ਵਿਅਕਤੀ ਗ੍ਰਿਫਤਾਰ ਕੀਤੇ ਹਨ ਉਹ ਗੁਰੂਸਰ ਜਲਾਲ ਪਿੰਡ ਦੇ ਹੀ ਵਸਨੀਕ ਹਨ। ਹੋਰ ਪੜ੍ਹੋ:ਲੁਧਿਆਣਾ ‘ਚ ਮਹਿਲਾ ਸਰਕਾਰੀ ਮੁਲਾਜ਼ਮ ਨੇ ਏ.ਡੀ.ਸੀ ‘ਤੇ ਲਗਾਏ ਇਹ ਗੰਭੀਰ ਇਲਜ਼ਾਮ ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਜਲਾਲ ਵਿਖੇ 19 ਅਕਤੂਬਰ 2015 ਨੂੰ ਇਹ ਬੇਅਦਬੀ ਦੀ ਘਟਨਾ ਵਾਪਰੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਐਸ ਆਈ ਟੀ ਨੇ ਇਹਨਾਂ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਅਤੇ ਐਨ ਆਰ ਆਈ ਜਿੰਮੀ ਨੂੰ 5 ਦਿਨਾਂ ਪੁਲਿਸ ਰਿਮਾਂਡ 'ਤੇ ਲਿਆ ਹੈ। —PTC News

Related Post