ਬਠਿੰਡਾ ਦੇ ਪਿੰਡ ਘੁੱਦਾ ਨੇੜੇ ਰਜਵਾਹੇ 'ਚ ਪਿਆ ਪਾੜ, ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ (ਤਸਵੀਰਾਂ)

By  Jashan A July 17th 2019 10:37 AM

ਬਠਿੰਡਾ ਦੇ ਪਿੰਡ ਘੁੱਦਾ ਨੇੜੇ ਰਜਵਾਹੇ 'ਚ ਪਿਆ ਪਾੜ, ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ (ਤਸਵੀਰਾਂ),ਬਠਿੰਡਾ: ਪਿਛਲੇ 5 ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਪਰ ਉਥੇ ਹੀ ਬਾਰਿਸ਼ ਕਈ ਲੋਕਾਂ ਲਈ ਮੁਸੀਬਤ ਬਣ ਗਈ ਹੈ।ਬਾਰਿਸ਼ ਕਾਰਨ ਜਿਥੇ ਸਕੂਲਾਂ ‘ਚ ਪਾਣੀ ਭਰ ਗਿਆ ਹੈ, ਉਥੇ ਹੀ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ।

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਤੋਂ ਸਾਹਮਣੇ ਆਇਆ ਹੈ, ਜਿਥੇ ਰਜਵਾਹੇ 'ਚ ਪਾੜ ਪੈ ਗਿਆ। ਇਸ ਰਜਵਾਹੇ ਦਾ ਪਾਣੀ ਘੁੱਦਾ ਅਤੇ ਨਜ਼ਦੀਕੀ ਪਿੰਡ ਬਾਜਕ ਦੇ ਖੇਤਾਂ ਨੂੰ ਲੱਗਦਾ ਸੀ।

ਹੋਰ ਪੜ੍ਹੋ:ਸੰਗਰੂਰ ਦੇ ਪਿੰਡ ਸ਼ੇਰੋਂ 'ਚ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦੀ ਕੀਤੀ ਹੱਤਿਆ

ਇਸ 'ਚ ਪਾੜ ਪੈਣ ਕਾਰਨ ਘੁੱਦਾ ਅਤੇ ਬਾਜਕ, ਦੋਹਾਂ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬ ਗਈ। ਕਿਸਾਨਾਂ ਨੇ ਇਸ ਵੱਡੇ ਨੁਕਸਾਨ ਨੂੰ ਲੈ ਕੇ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਗਟਾਇਆ ਜਾ ਰਿਹਾ ਹੈ।

-PTC News

Related Post