ਅੰਮ੍ਰਿਤਸਰ: ਬਿਆਸ ਦਰਿਆ 'ਚ ਆਇਆ ਜ਼ਹਿਰੀਲਾ ਪਾਣੀ, ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰੀਆਂ

By  Joshi May 17th 2018 01:47 PM -- Updated: May 17th 2018 01:49 PM

ਅੰਮ੍ਰਿਤਸਰ: ਬਿਆਸ ਦਰਿਆ 'ਚ ਆਇਆ ਜ਼ਹਿਰੀਲਾ ਪਾਣੀ, ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰੀਆਂ

ਬਿਆਸ, ਅੰਮ੍ਰਿਤਸਰ ਦਰਿਆ 'ਚ ਜ਼ਹਿਰੀਲਾ ਪਾਣੀ ਆਉਣ ਦੀ ਖਬਰ ਹੈ, ਜਿਸ ਕਾਰਨ ਪਾਣੀ ਦਾ ਰੰਗ ਵੀ ਬਦਲ ਗਿਆ ਹੈ। ਇਸ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਦੀ ਗਿਣਤੀ 'ਚ ਮੱਛੀਆਂ ਦੇ ਵੀ ਮਰਨ ਦੀ ਖਬਰ ਹੈ।

beas river poisonous water kills thousands fishesਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਮੌਕੇ 'ਤੇ ਜੰਗਲੀ ਜੀਵ ਅਤੇ ਵਣ ਵਿਭਾਗ ਮੌਜੂਦ ਹਨਮ ਜੋ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਇਹ ਪਾਣੀ ਹਰੀਕੇ ਪੱਤਣ ਤੋਂ ਬਿਆਸ ਦਰਿਆ ਪਹੁੰਚਿਆ ਹੈ। ਆਮ ਲੋਕਾਂ ਮੱਛੀਆਂ ਨਾ ਖਾਣ ਦੀ ਅਪੀਲ ਕੀਤੀ ਗਈ ਹੈ।

beas river poisonous water kills thousands fishesਇਸ ਮਾਮਲੇ 'ਚ ਬੋਲਦਿਆਂ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਸਮੇਤ ਹੋਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਪਾਣੀ 'ਚ ਇਹ ਜ਼ਹਿਰ ਕਿੱਥੋਂ ਆਇਆ ਹੈ।

—PTC News

Related Post