Fri, May 3, 2024
Whatsapp

ਅਜਿਹੀ ਮਿਸਾਲੀ "ਮਾਂ" ਨੂੰ ਇੱਕ ਵਾਰ ਨਹੀਂ ਲੱਖ ਵਾਰ ਸਲਾਮ !

Written by  Joshi -- May 13th 2018 06:45 PM -- Updated: May 13th 2018 08:18 PM
ਅਜਿਹੀ ਮਿਸਾਲੀ

ਅਜਿਹੀ ਮਿਸਾਲੀ "ਮਾਂ" ਨੂੰ ਇੱਕ ਵਾਰ ਨਹੀਂ ਲੱਖ ਵਾਰ ਸਲਾਮ !

ਮਾਂ ਦੀ ਪਰਿਭਾਸ਼ਾ ਹੀ ਜੱਗੋਂ ਵੱਖਰੀ ਹੈ ਜਾਂ ਫਿਰ ਕਹਿ ਲਓ ਇਸ ਨੂੰ ਕਦੇ ਪਰਿਭਾਸ਼ਿਤ ਹੀ ਨਹੀਂ ਕੀਤਾ ਜਾ ਸਕਦਾ। ਉਸਦਾ ਸੰਘਰਸ਼, ਉਸਦੀ ਮਮਤਾ, ਉਸਦਾ ਮੋਹ ਕਦੇ ਸ਼ਬਦਾਂ ਵਿੱਚ ਨਹੀਂ ਬਿਆਨ ਸਕਦੇ ਅਸੀਂ ਲੋਕ ! ਮਾਂ ਤਾਂ ਮਾਂ ਹੈ! ਸੰਘਰਸ਼ ਦੀ ਦੇਵੀ ਤੇ ਰੱਬ ਦਾ ਰੂਪ..! ਜੀ ਇਹ ਜਿਸ ਮਾਂ ਦੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਮਾਂ ਨੂੰ ਜਿੰਨਾਂ ਵੀ ਜਾਣਿਆ ਜਾਵੇ ਉਨ੍ਹਾਂ ਹੀ ਘੱਟ ਹੈ।ਮਿਸਰ ਦੀ ਸੀਸਾ! ਉਹ ਖੁਦ ਨਹੀਂ ਬਲਕਿ ਆਪਣੀ ਧੀ ਲਈ ਜਾਲੇ ਜਫ਼ਰ ਉਸਦੀ ਕਹਾਣੀ ਬਿਆਨਦੇ ਹਨ । ਅੱਜ ਮਾਂ ਦਿਵਸ ਦੇ ਦਿਨ ਉਸਨੂੰ ਸਜਦਾ ਕਰਨਾ ਬਣਦਾ ਹੈ।ਜਦੋਂ ਉਸਦੀ ਧੀ ਉਸਦੀ ਕੁੱਖ ਵਿੱਚ ਸੀ ਉਦੋਂ ਹੀ ਉਸਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਗਿਆ । ਆਪਣੀ ਧੀ ਲਈ ਉਸਨੇ ਪਿਓ ਬਣ ਕੇ ਜੋ ਫਰਜ਼ ਨਿਭਾਇਆ ਉਹ ਕਾਬਲ-ਏ-ਤਾਰੀਫ ਹੈ। 43 ਵਰ੍ਹਿਆਂ ਤੱਕ ਆਪਣੇ ਭੇਸ ਨੂੰ ਬਦਲ ਕੇ ਉਹ ਮਰਦਾਂ ਵਿਚਕਾਰ ਮਿਹਨਤ ਮਜ਼ਦੂਰੀ ਕਰਦੀ ਰਹੀ । ਚਾਹੇ ਦੂਜੇ ਵਿਆਹ ਦਾ ਜੋਰ ਵੀ ਉਸਦੇ ਘਰਦਿਆਂ ਨੇ ਬਥੇਰਾ ਪਾਇਆ । ਪਰ ਉਸਨੇ ਹਿੰਮਤ ਨਹੀਂ ਹਾਰੀ ਕਿਉਂਕਿ ਉਸਦੇ ਸਾਹਮਣੇ ਉਸ ਦੀ ਧੀ ਦਾ ਭਵਿੱਖ ਸੀ। ਇੱਥੋਂ ਤੱਕ ਵੀ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ ਕਿ ਆਪਣੀ ਧੀ ਲਈ ਕੋਈ ਮਾਂ ਤਮਾਮ ਉਮਰ ਮਰਦ ਦੇ ਭੇਸ ਵਿੱਚ ਰਹੀ ਹੋਵੇ ਤੇ ਆਪਣੇ ਵਾਲ ਤੱਕ ਕਟਾ ਦਿੱਤੇ ਹੋਣ। ਸਨਮਾਨਾਂ ਨਾਲ ਸਨਮਾਨੀ ਜਾਣ ਵਾਲੀ ਮਿਸਰ ਦੀ ਸੀਸਾ ਮਾਂ ਨੂੰ ਇੱਕ ਵਾਰ ਨਹੀਂ ਲੱਖ ਵਾਰ ਸਲਾਮ ਹੈ!


  • Tags

Top News view more...

Latest News view more...