Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

By  Shanker Badra August 5th 2020 04:36 PM -- Updated: August 5th 2020 04:37 PM

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ:ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਹੋਏ ਇਕ ਭਿਆਨਕ ਧਮਾਕੇ ‘ਚਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 4,000 ਤੋਂ ਵੱਧ ਜ਼ਖਮੀ ਹੋ ਗਏ ਹਨ। ਅੰਦਾਜ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋ ਸਕਦੀ ਹੈ। ਅਜੇ ਵੀ ਵੱਡੀ ਗਿਣਤੀ 'ਚ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ।

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੋ ਵੱਡੇ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 100 ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ। ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ।

ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਏਉਨ ਨੇ ਬੁੱਧਵਾਰ ਨੂੰ ਦੋ ਹਫਤਿਆਂ ਦੀ ਐਮਰਜੈਂਸੀ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਬੁੱਧਵਾਰ ਨੂੰ ਸੋਗ ਦਾ ਦਿਨ ਕਿਹਾ। ਬੰਦਰਗਾਰ ਤੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਹੈ। ਨੁਕਸਾਨੀਆਂ ਗਈਆਂ ਗੱਡੀਆਂ ਅਤੇ ਇਮਾਰਤਾਂ ਦਾ ਮਲਬਾ ਹਾਲੇ ਵੀ ਸੜਕਾਂ 'ਤੇ ਫੈਲਿਆ ਹੈ।

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਅਨੁਸਾਰ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ ‘ਤੇ ਅੱਗ ਕਾਰਨ ਹੋਇਆ ਸੀ ਅਤੇ ਇਹ ਹਮਲਾ ਨਹੀਂ ਸੀ। ਉਥੇ ਹੀ ਸਮਾਚਾਰ ਏਜੰਸੀ ਰਾਇਟਸ ਮੁਤਾਬਕ, ਲੇਬਨਾਨ ਦੇ ਆਂਤਰਿਕ ਸੁਰੱਖਿਆ ਪ੍ਰਮੁੱਖ ਨੇ ਜਾਣਕਾਰੀ ਦਿੱਤੀ ਹੈ ਕਿ ਬੇਰੂਤ ‘ਚ ਪੋਰਟ (ਬੰਦਰਗਾਹ) ਇਲਾਕੇ ‘ਚ ਧਮਾਕਾ ਹੋਇਆ ਹੈ।

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

ਇਸ ਵਿਸਫੋਟਕ ਧਮਾਕੇ ‘ਚ ਹਾਲੇ ਤੱਕ ਘੱਟੋ-ਘੱਟ 100 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ 4000 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

-PTCNews

Related Post