ਜੋੜਾਂ ਦੇ ਦਰਦ ਅਤੇ ਤਣਾਅ ਤੋਂ ਮੁਕਤੀ ਲਈ ਵਰਦਾਨ ਮੰਨੀ ਜਾਂਦੀ ਹੈ ਮੂੰਗਫਲੀ, ਜਾਣੋ ਹੋਰ ਵੀ ਕਈ ਫ਼ਾਇਦੇ!

By  Kaveri Joshi March 2nd 2020 09:06 PM -- Updated: March 2nd 2020 09:35 PM

 

ਸਰਦੀ ਦੇ ਮੌਸਮ ਦਾ ਮੇਵਾ ਮੰਨੀ ਜਾਂਦੀ ਮੂੰਗਫਲੀ ਹਰ ਕਿਸੇ ਨੂੰ ਸੁਆਦ ਲੱਗਦੀ ਹੈ। ਛੱਤ 'ਤੇ ਬੈਠ ਕੇ ਜਾਂ ਫਿਰ ਪੂਰੇ ਪਰਿਵਾਰ ਨਾਲ ਰਜਾਈ 'ਚ ਬੈਠ ਕੇ ਗੱਲਾਂ ਕਰਦੇ-ਕਰਦੇ ਮੂੰਗਫਲੀ ਖਾਣਾ ਸਭ ਨੂੰ ਚੰਗਾ ਲੱਗਦਾ ਹੈ । ਗਰੀਬਾਂ ਲਈ ਸਸਤੀ ਅਤੇ ਬਦਾਮ ਜਿੰਨ੍ਹਾਂ ਫ਼ਾਇਦਾ ਦੇਣ ਵਾਲੀ ਮੂੰਗਫਲੀ ਹਰ ਕਿਸੇ ਦੀ ਮਨਭਾਉਂਦੀ ਸ਼ੈਅ ਹੈ । ਇਸ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਸਿਹਤ ਲਈ ਬੇਹੱਦ ਲਾਹੇਵੰਦ ਹਨ ।

https://media.ptcnews.tv/wp-content/uploads/2020/03/1101ec51-984f-4081-977b-45d687272e69.jpg

ਮੂੰਗਫਲੀ ਇੱਕ ਮਹੱਤਵਪੂਰਨ ਤੇਲ ਵਾਲੀ ਫਸਲ ਹੈ, ਜਿਸਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਧਰਤੀ ਉੱਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੋ ਦੇਸ਼ਾਂ ਚੀਨ ਅਤੇ ਭਾਰਤ 'ਚ ਉਗਾਇਆ ਜਾਂਦਾ ਹੈ। ਫਲੀਦਾਰ ਅਤੇ ਦਾਣੇਦਾਰ ਜਾਤੀ ਦੀ ਇਸ ਫ਼ਸਲ ਨੂੰ ਵਿਸ਼ਵ ਦੀ ਤੀਜੀ ਫਸਲ ਦੇ ਰੂਪ 'ਚ ਜਾਣਿਆ ਜਾਂਦਾ ਹੈ । ਇਸ 'ਚ ਮੌਜੂਦ ਐਨਰਜੀ , ਫੈਟ , ਪ੍ਰੋਟੀਨ , ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਆਓ, ਅੱਜ ਮੂੰਗਫਲੀ ਖਾਣ ਦੇ ਫਾਇਦਿਆਂ 'ਤੇ ਇੱਕ ਝਾਤ ਮਾਰੀਏ ।

ਮੂੰਗਫਲੀ ਖਾਣ ਦੇ ਫਾਇਦੇ

1. ਮੋਟਾਪਾ ਹੁੰਦਾ ਹੈ ਦੂਰ :- ਮੂੰਗਫਲੀ 'ਚ ਮੌਜੂਦ ਫਾਈਬਰ ਤੁਹਾਡਾ ਭਾਰ ਘਟਾਉਣ 'ਚ ਬੇਹੱਦ ਸਹਾਈ ਹੈ ।ਇਸਦਾ ਸੇਵਨ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ , ਜਿਸ ਦੇ ਜ਼ਰੀਏ ਤੁਸੀਂ ਆਪਣੇ ਭਾਰ ਦਾ ਸੰਤੁਲਨ ਬਣਾਏ ਰੱਖ ਸਕਦੇ ਹੋ ।

https://media.ptcnews.tv/wp-content/uploads/2020/03/6f5f4add-fd03-4e16-93ec-fa67d2c96fe4.jpg

2. ਤਣਾਅ ਤੋਂ ਮੁਕਤ :- ਮੂੰਗਫਲੀ 'ਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਤੁਹਾਨੂੰ ਤਣਾਅ-ਮੁਕਤ ਰੱਖਦਾ ਹੈ । ਜੇਕਰ ਤੁਸੀਂ ਤਣਾਅਪੂਰਨ ਸਥਿਤੀ 'ਚੋਂ ਗੁਜ਼ਰ ਰਹੇ ਹੋ ਤਾਂ ਮੂੰਗਫਲੀ ਦਾ ਸੇਵਨ ਤੁਹਾਨੂੰ ਇਸਤੋਂ ਨਿਜਾਤ ਦਵਾ ਸਕਦਾ ਹੈ ।

3. ਯਾਦਦਾਸ਼ਤ ਨੂੰ ਕਰਦੀ ਹੈ ਤੇਜ਼ :- ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ ਤਾਂ ਮੂੰਗਫਲੀ ਦਾ ਸੇਵਨ ਸ਼ੁਰੂ ਕਰੋ । ਇਸ 'ਚ ਮੌਜੂਦ ਵਿਟਾਮਿਨ ਬੀ-3 ਤੁਹਾਡੀ ਯਾਦਦਾਸ਼ਤ ਨੂੰ ਵਧਾਉਣ 'ਚ ਮਦਦਗਾਰ ਸਾਬਿਤ ਹੋਵੇਗਾ ।

4. ਕਲੈਸਟਰੋਲ ਨੂੰ ਰੱਖੇ ਕੰਟਰੋਲ :- ਸਹੀ ਮਾਤਰਾ 'ਚ ਮੂੰਗਫਲੀ ਖਾਣ ਨਾਲ ਤੁਹਾਡਾ ਕਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ ।

https://media.ptcnews.tv/wp-content/uploads/2020/03/9bff4dc3-974c-4ac3-806d-33f213e51f4d.jpg

5. ਜੋੜਾਂ ਦੇ ਦਰਦ ਤੋਂ ਨਿਜਾਤ :- ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਇਸ ਨਾਲ ਹੱਡੀਆਂ ਵੀ ਮਜਬੂਤ ਹੁੰਦੀਆਂ ਹਨ ।

ਮੂੰਗਫ਼ਲੀ ਦੇ ਸੇਵਨ ਨੂੰ ਲੈ ਕੇ ਕਈ ਥਾਂਵਾਂ 'ਤੇ ਇਹ ਗੱਲ ਵੀ ਬਹੁਤ ਪ੍ਰਚਲਿਤ ਹੈ ਕਿ ਮੂੰਗਫਲੀ ਜਦੋਂ ਮੂੰਹ ਨੂੰ ਲੱਗ ਜਾਂਦੀ ਹੈ ਤਾਂ ਛੇਤੀ ਕੀਤਿਆਂ ਲਹਿੰਦੀ ਨਹੀਂ । ਪਰ ਜ਼ਿਆਦਾ ਮਾਤਰਾ 'ਚ ਮੂੰਗਫਲੀ ਦਾ ਸੇਵਨ ਕਰਨਾ ਨੁਕਸਾਨਦਾਇਕ ਹੈ ਇਸ ਲਈ ਮੂੰਗਫਲੀ ਖਾਓ ਜ਼ਰੂਰ, ਪਰ ਸੰਭਲ ਕੇ ਅਤੇ ਸਹੀ ਮਾਤਰਾ 'ਚ ਖਾਓ ।

Related Post