ਜੋੜਾਂ ਦੇ ਦਰਦ ਅਤੇ ਤਣਾਅ ਤੋਂ ਮੁਕਤੀ ਲਈ ਵਰਦਾਨ ਮੰਨੀ ਜਾਂਦੀ ਹੈ ਮੂੰਗਫਲੀ, ਜਾਣੋ ਹੋਰ ਵੀ ਕਈ ਫ਼ਾਇਦੇ!
ਸਰਦੀ ਦੇ ਮੌਸਮ ਦਾ ਮੇਵਾ ਮੰਨੀ ਜਾਂਦੀ ਮੂੰਗਫਲੀ ਹਰ ਕਿਸੇ ਨੂੰ ਸੁਆਦ ਲੱਗਦੀ ਹੈ। ਛੱਤ 'ਤੇ ਬੈਠ ਕੇ ਜਾਂ ਫਿਰ ਪੂਰੇ ਪਰਿਵਾਰ ਨਾਲ ਰਜਾਈ 'ਚ ਬੈਠ ਕੇ ਗੱਲਾਂ ਕਰਦੇ-ਕਰਦੇ ਮੂੰਗਫਲੀ ਖਾਣਾ ਸਭ ਨੂੰ ਚੰਗਾ ਲੱਗਦਾ ਹੈ । ਗਰੀਬਾਂ ਲਈ ਸਸਤੀ ਅਤੇ ਬਦਾਮ ਜਿੰਨ੍ਹਾਂ ਫ਼ਾਇਦਾ ਦੇਣ ਵਾਲੀ ਮੂੰਗਫਲੀ ਹਰ ਕਿਸੇ ਦੀ ਮਨਭਾਉਂਦੀ ਸ਼ੈਅ ਹੈ । ਇਸ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਸਿਹਤ ਲਈ ਬੇਹੱਦ ਲਾਹੇਵੰਦ ਹਨ ।
ਮੂੰਗਫਲੀ ਇੱਕ ਮਹੱਤਵਪੂਰਨ ਤੇਲ ਵਾਲੀ ਫਸਲ ਹੈ, ਜਿਸਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਧਰਤੀ ਉੱਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੋ ਦੇਸ਼ਾਂ ਚੀਨ ਅਤੇ ਭਾਰਤ 'ਚ ਉਗਾਇਆ ਜਾਂਦਾ ਹੈ। ਫਲੀਦਾਰ ਅਤੇ ਦਾਣੇਦਾਰ ਜਾਤੀ ਦੀ ਇਸ ਫ਼ਸਲ ਨੂੰ ਵਿਸ਼ਵ ਦੀ ਤੀਜੀ ਫਸਲ ਦੇ ਰੂਪ 'ਚ ਜਾਣਿਆ ਜਾਂਦਾ ਹੈ । ਇਸ 'ਚ ਮੌਜੂਦ ਐਨਰਜੀ , ਫੈਟ , ਪ੍ਰੋਟੀਨ , ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਆਓ, ਅੱਜ ਮੂੰਗਫਲੀ ਖਾਣ ਦੇ ਫਾਇਦਿਆਂ 'ਤੇ ਇੱਕ ਝਾਤ ਮਾਰੀਏ । ਮੂੰਗਫਲੀ ਖਾਣ ਦੇ ਫਾਇਦੇ 1. ਮੋਟਾਪਾ ਹੁੰਦਾ ਹੈ ਦੂਰ :- ਮੂੰਗਫਲੀ 'ਚ ਮੌਜੂਦ ਫਾਈਬਰ ਤੁਹਾਡਾ ਭਾਰ ਘਟਾਉਣ 'ਚ ਬੇਹੱਦ ਸਹਾਈ ਹੈ ।ਇਸਦਾ ਸੇਵਨ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ , ਜਿਸ ਦੇ ਜ਼ਰੀਏ ਤੁਸੀਂ ਆਪਣੇ ਭਾਰ ਦਾ ਸੰਤੁਲਨ ਬਣਾਏ ਰੱਖ ਸਕਦੇ ਹੋ । 2. ਤਣਾਅ ਤੋਂ ਮੁਕਤ :- ਮੂੰਗਫਲੀ 'ਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਤੁਹਾਨੂੰ ਤਣਾਅ-ਮੁਕਤ ਰੱਖਦਾ ਹੈ । ਜੇਕਰ ਤੁਸੀਂ ਤਣਾਅਪੂਰਨ ਸਥਿਤੀ 'ਚੋਂ ਗੁਜ਼ਰ ਰਹੇ ਹੋ ਤਾਂ ਮੂੰਗਫਲੀ ਦਾ ਸੇਵਨ ਤੁਹਾਨੂੰ ਇਸਤੋਂ ਨਿਜਾਤ ਦਵਾ ਸਕਦਾ ਹੈ । 3. ਯਾਦਦਾਸ਼ਤ ਨੂੰ ਕਰਦੀ ਹੈ ਤੇਜ਼ :- ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ ਤਾਂ ਮੂੰਗਫਲੀ ਦਾ ਸੇਵਨ ਸ਼ੁਰੂ ਕਰੋ । ਇਸ 'ਚ ਮੌਜੂਦ ਵਿਟਾਮਿਨ ਬੀ-3 ਤੁਹਾਡੀ ਯਾਦਦਾਸ਼ਤ ਨੂੰ ਵਧਾਉਣ 'ਚ ਮਦਦਗਾਰ ਸਾਬਿਤ ਹੋਵੇਗਾ । 4. ਕਲੈਸਟਰੋਲ ਨੂੰ ਰੱਖੇ ਕੰਟਰੋਲ :- ਸਹੀ ਮਾਤਰਾ 'ਚ ਮੂੰਗਫਲੀ ਖਾਣ ਨਾਲ ਤੁਹਾਡਾ ਕਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ ।