Bhabanipur Bypoll Result: ਮਮਤਾ ਬੈਨਰਜੀ ਦੀ ਹੋਈ ਸ਼ਾਨਦਾਰ ਜਿੱਤ

By  Riya Bawa October 3rd 2021 04:29 PM -- Updated: October 3rd 2021 04:32 PM

Bhabanipur Bypoll Result: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਦੀ ਉਪ ਚੋਣ ਵਿੱਚ 58,832 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਸੀਟ 'ਤੇ ਭਾਜਪਾ ਨੇ ਪ੍ਰਿਯੰਕਾ ਟਿਬਰੇਵਾਲ ਨੂੰ ਮੈਦਾਨ' ਚ ਉਤਾਰਿਆ ਸੀ। ਉਨ੍ਹਾਂ ਨੇ ਭਾਜਪਾ ਦੀ ਪ੍ਰਿਅੰਕਾ ਟਿਬਰੇਵਾਲ ਨੂੰ 58 ਹਜ਼ਾਰ 832 ਵੋਟਾਂ ਨਾਲ ਮਾਤ ਦਿੱਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਪ੍ਰਿਯੰਕਾ ਟਿਬਰੇਵਾਲ ਨੇ ਆਪਣੇ ਆਪ ਨੂੰ 'ਮੈਨ ਆਫ ਦਿ ਮੈਚ' ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਗੜ੍ਹ ਵਿੱਚ ਚੋਣਾਂ ਲੜੀਆਂ।

West Bengal Bhabanipur, Jangipur, Samserganj Bypolls result 2021 live updates: Mamata Banerjee leading by 2,500 votes

ਪ੍ਰਿਯੰਕਾ ਟਿਬਰੇਵਾਲ ਨੇ ਕਿਹਾ, “ਭਾਵੇਂ ਉਹ ਇਹ ਚੋਣ ਜਿੱਤ ਗਈ ਹੈ, ਮੈਂ ਇਸ ਗੇਮ ਦਾ ਮੈਨ ਆਫ਼ ਦਿ ਮੈਚ ਹਾਂ ਕਿਉਂਕਿ ਮੈਂ ਮਮਤਾ ਬੈਨਰਜੀ ਦੇ ਗੜ੍ਹ ਜਾ ਕੇ ਚੋਣ ਲੜੀ ਅਤੇ 25,000 ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਜਿੱਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਮੈਂ ਭਵਾਨੀਪੁਰ ਵਿਧਾਨ ਸਭਾ ਉਪ ਚੋਣ 58,832 ਵੋਟਾਂ ਦੇ ਫਰਕ ਨਾਲ ਜਿੱਤੀ ਹੈ ਅਤੇ ਹਲਕੇ ਦੇ ਹਰ ਵਾਰਡ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

Mamata Banerjee vs Priyanka Tibrewal in Bhabanipur: Bypolls in West Bengal, Odisha today | West Bengal News | Zee News

ਬੰਗਾਲ ਚੋਣਾਂ ਸ਼ੁਰੂ ਹੋਣ ਤੋਂ ਬਾਅਦ ਸਾਡੀ ਪਾਰਟੀ ਦੇ ਵਿਰੁੱਧ ਬਹੁਤ ਸਾਜ਼ਿਸ਼ਾਂ ਚੱਲ ਰਹੀਆਂ ਸਨ। ਕੇਂਦਰ ਸਰਕਾਰ ਨੇ ਸਾਨੂੰ ਹਟਾਉਣ ਦੀ ਸਾਜ਼ਿਸ਼ ਰਚੀ ਸੀ, ਪਰ ਮੈਂ ਲੋਕਾਂ ਦਾ ਧੰਨਵਾਦੀ ਹਾਂ ਕਿ ਲੋਕਾਂ ਨੇ ਸਾਨੂੰ ਜਿੱਤ ਦਿਵਾਈ।

Bengal CM Mamata Banerjee's Brother Ashim Banerjee Dies Due To Covid-19

-PTC News

Related Post